National
PM ਮੋਦੀ ਅੱਜ ਤੋਂ ਸ਼ੁਰੂ ਕਰਨਗੇ ਚੋਣ ਪ੍ਰਚਾਰ, ਮੇਰਠ ‘ਚ ਪਹਿਲੀ ਰੈਲੀ
LOK SABHA ELECTION 2024: ਲੋਕ ਸਭਾ ਚੋਣਾਂ 2024 ਲਈ ਚੋਣ ਪ੍ਰਚਾਰ ਹੁਣ ਪੂਰੇ ਜ਼ੋਰਾਂ 'ਤੇ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਭਾਜਪਾ ਲਈ ਚੋਣ ਪ੍ਰਚਾਰ ਸ਼ੁਰੂ ਕਰ ਰਹੇ ਹਨ। ਪੀਐਮ ਦੀ ਪਹਿਲੀ ਰੈਲੀ ਉੱਤਰ ਪ੍ਰਦੇਸ਼
ਦੇ ਮੇਰਠ ਵਿੱਚ ਹੋਵੇਗੀ। ਜ਼ਿਆਦਾਤਰ ਲੋਕ ਸਭਾ ਸੀਟਾਂ ਲਈ ਟਿਕਟਾਂ ਦੀ ਵੰਡ ਵੀ ਹੋ ਚੁੱਕੀ ਹੈ। ਆਮ ਆਦਮੀ ਪਾਰਟੀ ਨੇ ਵੀ ਦਿੱਲੀ ਅਤੇ ਪੰਜਾਬ ਵਿੱਚ ਚੋਣ ਪ੍ਰਚਾਰ ਸ਼ੁਰੂ ਕਰ ਦਿੱਤਾ ਹੈ। ਦੱਸਿਆ
ਜਾ ਰਿਹਾ ਹੈ ਕਿ ਹੁਣ ਭਾਜਪਾ ਵੱਲੋਂ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਸਮਾਂ ਇਲਾਕੇ ਵਿੱਚ ਬਿਤਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੂਜੇ ਪਾਸੇ ਕਾਂਗਰਸ ਨੇ ਵੀ ਆਪਣੇ ਉਮੀਦਵਾਰਾਂ ਨੂੰ ਚੋਣ ਮੀਟਿੰਗਾਂ
ਅਤੇ ਗਲੀ-ਮੁਹੱਲੇ ਵਿੱਚ ਪਹੁੰਚ ਕੇ ਵੋਟਰਾਂ ਨਾਲ ਰਾਬਤਾ ਕਾਇਮ ਕਰਨ ਲਈ ਕਿਹਾ ਹੈ।
ਰਾਸ਼ਟਰੀ ਲੋਕ ਦਲ ਦੇ ਪ੍ਰਧਾਨ ਚੌਧਰੀ ਜਯੰਤ ਸਿੰਘ, ਪ੍ਰਧਾਨ ਮੰਤਰੀ ਮੋਦੀ ਦੀ ਮੇਰਠ ਰੈਲੀ ‘ਚ ਮੰਚ ਸਾਂਝਾ ਕਰਨਗੇ। ਇਹ ਰੈਲੀ ਐਨਡੀਏ ਵੱਲੋਂ ਤਾਕਤ ਦੇ ਪ੍ਰਦਰਸ਼ਨ ਵਾਂਗ ਹੈ। ਸੀਐਮ ਯੋਗੀ ਆਦਿਤਿਆਨਾਥ, ਹਰਿਆਣਾ ਦੇ ਸੀਐਮ ਨਸੀਬ ਸੈਣੀ, ਐਨਡੀਏ ਦੇ ਸਹਿਯੋਗੀ ਸੰਜੇ ਨਿਸ਼ਾਦ, ਅਨੁਪ੍ਰਿਆ ਪਟੇਲ ਅਤੇ ਓਮ ਪ੍ਰਕਾਸ਼ ਰਾਜਭਰ ਵੀ ਇਸ ਰੈਲੀ ‘ਚ ਸ਼ਾਮਿਲ ਹੋਣਗੇ|
