Connect with us

National

ਅਸਾਮ : STF ਤੇ ਪੁਲਿਸ ਨੇ ਬਰਾਮਦ ਕੀਤੀ ਕਰੋੜ੍ਹਾਂ ਦੀ ਹੈਰੋਇਨ

Published

on

ਕੱਛਰ (ਅਸਾਮ) 5 ਅਪ੍ਰੈਲ 2024 : ਇੱਕ ਵੱਡੀ ਸਫਲਤਾ ਹਾਸਿਲ ਕਰਦੇ ਹੋਏ ਆਸਾਮ ਪੁਲਿਸ ਦੀ ਵਿਸ਼ੇਸ਼ ਟਾਸਕ ਫੋਰਸ (ਐਸਟੀਐਫ) ਅਤੇ ਕਛਰ ਜ਼ਿਲ੍ਹਾ ਪੁਲਿਸ ਨੇ ਆਸਾਮ ਦੇ ਕਛਰ ਜ਼ਿਲ੍ਹੇ ਵਿੱਚ 210 ਕਰੋੜ ਰੁਪਏ ਦੀ 21 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ।

ਆਈਜੀਪੀ (ਐਸਟੀਐਫ) ਅਤੇ ਕਛਰ ਦੇ ਪੁਲਿਸ ਸੁਪਰਡੈਂਟ ਨੁਮਲ ਮਹਤਾ ਦੀ ਅਗਵਾਈ ਵਿੱਚ ਇੱਕ ਸੰਯੁਕਤ ਆਪ੍ਰੇਸ਼ਨ ਵਿੱਚ, ਪੁਲਿਸ ਟੀਮ ਨੇ ਵੀਰਵਾਰ ਰਾਤ ਨੂੰ ਸਿਲਚਰ ਪੁਲਿਸ ਸਟੇਸ਼ਨ ਦੇ ਅਧੀਨ ਸਈਦਪੁਰ ਖੇਤਰ ਵਿੱਚ ਰਜਿਸਟ੍ਰੇਸ਼ਨ ਨੰਬਰ MZ-01-7204 ਦੇ ਨਾਲ ਇੱਕ ਵਾਹਨ ਨੂੰ ਰੋਕਿਆ। ਜਿਸ ਦੌਰਾਨ 21 ਕਿਲੋਗ੍ਰਾਮ ਤੋਂ ਵੱਧ ਹੈਰੋਇਨ (ਸ਼ੁੱਧ ਰੂਪ) ਬਰਾਮਦ ਹੋਈ । ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜ਼ਬਤ ਕੀਤੇ ਗਏ ਨਸ਼ੀਲੇ ਪਦਾਰਥ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਘੱਟੋ ਘੱਟ ਕੀਮਤ 210 ਕਰੋੜ ਰੁਪਏ ਹੈ।

ਆਈਜੀਪੀ ਨੇ ਅੱਗੇ ਦੱਸਿਆ ਕਿ 10 ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਨਸ਼ਿਆਂ ਦੀ ਵੱਡੀ ਖੇਪ ਗੁਆਂਢੀ ਸੂਬੇ ਤੋਂ ਮੁੱਖ ਭੂਮੀ ‘ਤੇ ਪਹੁੰਚਾਈ ਜਾਵੇਗੀ, ਜਿੱਥੇ ਇਸ ਦੀ ਸਪਲਾਈ ਦੋ ਵੱਡੇ ਸ਼ਹਿਰਾਂ ‘ਚ ਕੀਤੀ ਜਾ ਸਕਦੀ ਹੈ। ਉੱਥੇ ਹੀ ਪਾਰਥ ਸਾਰਥੀ ਮਹੰਤਾ ਨੇ ਕਿਹਾ, “ਅਸੀਂ ਉਸ ਵਾਹਨ ਨੂੰ ਵੀ ਜ਼ਬਤ ਕੀਤਾ ਜੋ ਗੁਆਂਢੀ ਰਾਜ ਤੋਂ ਆ ਰਿਹਾ ਸੀ। ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।