Punjab
ਲੁਧਿਆਣਾ ‘ਚ ਮੂਸੇਵਾਲਾ ਦਾ ਗੀਤ ਚਲਾ ਡਾਕਟਰਾਂ ਕੀਤਾ ਬੱਚੇ ਦਾ ਪਲਾਸਟਰ
8 ਅਪ੍ਰੈਲ 2024: ਮਰਹੂਮ ਸਿੱਧੂ ਮੂਸੇਵਾਲਾ ਮਰਨ ਤੋਂ ਬਾਅਦ ਵੀ ਲੋਕਾਂ ਦੇ ਦਿਲਾਂ ਤੇ ਰਾਜ ਕਰ ਰਹੇ ਹਨ। ਹਾਲ ਹੀ ਦੇ ਵਿੱਚ ਪੰਜਾਬ ਦੇ ਲੁਧਿਆਣਾ ਦੇ ਜਗਰਾਓਂ ਸ਼ਹਿਰ ਤੋਂ ਇਕ ਵੀਡੀਓ ਸਾਹਮਣੇ ਆਈ ਹੈ। ਜਿੱਥੇ ਡਾਕਟਰਾਂ ਦੇ ਵਲੋਂ ਬੱਚੇ ਦਾ ਡਰ ਦੂਰ ਕਰਨ ਲਈ ਮੂਸੇਵਾਲਾ ਦਾ ਗਾਣਾ ਵਜਾਇਆ ਜਾ ਰਿਹਾ ਹੈ। ਗਾਣਾ ਵਜਾਉਂਦੇ ਹੋਏ ਡਾਕਟਰ ਨੇ ਬੱਚੇ ਦੀ ਪੈਰ ‘ਤੇ ਪਲਾਸਟਰ ਕੀਤਾ। ਵੀਡੀਓ ਦੇ ਵਿੱਚ ਸਾਫ਼- ਸਾਫ਼ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਬੱਚਾ ਮੂਸੇਵਾਲਾ ਦੇ ਗੀਤ ‘ਤੇ ਡਾਂਸ ਕਰ ਰਿਹਾ ਹੈ । ਜਦੋਂ ਡਾਕਟਰ ਨੇ ‘ਜੱਟ ਦੀ ਮਾਸ਼ੂਕ ਬੀਬਾ ਰਾਸ਼ੀਆ ਤੋ’ ਗੀਤ ਚਲਾਇਆ ਤਾਂ ਬੱਚੇ ਦੇ ਨਾਲ ਸਟਾਫ਼ ਵੀ ਨੱਚਣ ਲੱਗ ਪਿਆ। ਦੱਸ ਦੇਈਏ ਕਿ ਇਸ ਬੱਚੇ ਦਾ ਪੈਰ ਸੜਕ ਹਾਦਸੇ ਦੌਰਾਨ ਟੁੱਟ ਗਈ ਸੀ। ਜਿਸ ਤੋਂ ਬਾਅਦ ਬੱਚਾ ਬਹੁਤ ਘਬਰਾ ਗਿਆ ਸੀ। ਤਾਂ ਡਾਕਟਰਾਂ ਦੇ ਵੱਲੋਂ ਬੱਚੇ ਦਾ ਡਰ ਦੂਰ ਕਰਨ ਦੇ ਲਈ ਇਹ ਫਾਰਮੂਲਾ ਅਪਣਾਇਆ ਗਿਆ ।