Connect with us

National

ਲੋਕ ਸਭਾ ਚੋਣਾਂ 2024: 5ਵੇਂ ਗੇੜ ‘ਚ ਇਨ੍ਹਾਂ ਵੱਡੇ ਦਿੱਗਜਾਂ ਦੀ ਦਾਅ ‘ਤੇ ਲੱਗੀ ਕਿਸਮਤ

Published

on

ਲੋਕ ਸਭਾ ਚੋਣਾਂ 2024 ਲਈ ਅੱਜ 5ਵੇਂ ਗੇੜ ਦੀਆਂ ਵੋਟਾਂ ਪੈ ਰਹੀਆਂ ਹਨ। 6 ਸੂਬਿਆਂ ਅਤੇ 2 ਕੇਂਦਰ ਸ਼ਾਸ਼ਿਤ ਪ੍ਰਦੇਸ਼ਾਂ ਵਿੱਚ ਵੋਟਿੰਗ ਚੱਲ ਰਹੀ ਹੈ। ਇਸ ਪੜਾਅ ਤਹਿਤ 49 ਲੋਕ ਸਭਾ ਦੀਆਂ ਸੀਟਾਂ ਤੋਂ 695 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ ਹੋਏ ਹਨ।

ਸਿਆਸਤ ਦੇ ਚੋਣ ਦੰਗਲ ਵਿੱਚ ਕਿਸਮਤ ਅਜਮਾ ਰਹੇ ਹਨ ਇਹ ਵੱਡੇ ਚਿਹਰੇ-

ਅੱਜ ਦੀਆਂ ਵੋਟਾਂ ਵਿੱਚ ਕਈ ਵੱਡੇ ਦਿੱਗਜਾਂ ਦੀ ਕਿਸਮਤ ਦਾਅ ‘ਤੇ ਲੱਗੀ ਹੋਈ ਹੈ,ਜਿਨ੍ਹਾਂ ਵਿੱਚ ਰਾਹੁਲ ਗਾਂਧੀ, ਸਮ੍ਰਿਤੀ ਈਰਾਨੀ, ਰਾਜਨਾਥ ਸਿੰਘ ਤੇ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਦਾ ਨਾਂ ਸ਼ਾਮਿਲ ਹੈ। ਇਸ ਤੋਂ ਇਲਾਵਾ ਪੰਜ ਕੇਂਦਰੀ ਮੰਤਰੀ ਵੀ ਆਪਣੀ ਕਿਸਮਤ ਅਜਮਾ ਰਹੇ ਹਨ।

ਕਿਹੜੇ ਕਿਹੜੇ ਸੂਬਿਆਂ ਵਿੱਚ ਪੈ ਰਹੀਆਂ ਹਨ ਵੋਟਾਂ-
ਬਿਹਾਰ ਦੀਆਂ 5 ਸੀਟਾਂ, ਝਾਰਖੰਡ ਦੀਆਂ 3 ਸੀਟਾਂ, ਮਹਾਰਾਸ਼ਟਰ ਦੀਆਂ 13 ਸੀਟਾਂ, ਓਡੀਸ਼ਾ ਦੀਆਂ 5 ਸੀਟਾਂ, ਉੱਤਰ ਪ੍ਰਦੇਸ਼ ਦੀਆਂ 14 ਸੀਟਾਂ, ਪੱਛਮੀ ਬੰਗਾਲ ਵਿੱਚ 7, ਜੰਮੂ-ਕਸ਼ਮੀਰ ਅਤੇ ਲੱਦਾਖ ਵਿੱਚ 1-1 ਸੀਟਾਂ ‘ਤੇ ਵੋਟਾਂ ਪੈ ਰਹੀਆਂ ਹਨ।

ਹੁਣ ਤੱਕ ਕਿੰਨੀਆਂ ਲੋਕ ਸਭਾ ਸੀਟਾਂ ‘ਤੇ ਹੋੋ ਚੁੱਕੀ ਹੈ ਵੋਟਿੰਗ-

ਹੁਣ ਤੱਕ ਲੋਕ ਸਭਾ ਚੋਣਾਂ 2024 ਦੇ 7 ਪੜ੍ਹਾਵਾਂ ਵਿੱਚੋਂ 4 ਪੜ੍ਹਾਅ ਪੂਰੇ ਹੋ ਚੁੱਕੇ ਹਨ, ਜਿਨ੍ਹਾਂ ਦੀਆਂ ਵੋਟਾਂ 19 ਅਪ੍ਰੈਲ, 26 ਅਪ੍ਰੈਲ, 7 ਮਈ ਅਤੇ 13 ਮਈ ਨੂੰ ਪੈ ਚੁੱਕੀਆਂ ਹਨ। ਜਦਕਿ ਅੱਜ 5ਵੇਂ ਗੇੜ ਦੀਆਂ ਵੋਟਾਂ ਚੱਲ ਰਹੀਆਂ ਹਨ। ਇਸ ਤੋਂ ਇਲਾਵਾ 6ਵੇਂ ਪੜਾਅ 27 ਮਈ ਅਤੇ ਅਖਰੀਲੇ ਯਾਨੀ ਕਿ 7ਵੇਂ ਪੜਾਅ ਤੇ 1 ਜੂਨ ਨੂੰ ਵੋਟਾਂ ਪੈਣਗੀਆਂ। 4 ਜੂਨ ਨੂੰ ਵੋਟਾਂ ਦੀ ਗਿਣਤੀ ਅਤੇ ਨਤੀਜੇ ਐਲਾਨੇ ਜਾਣਗੇ। ਅੱਜ ਦੀ ਵੋਟਿੰਗ ਪੂਰੀ ਹੁੰਦੇ ਹੀ ਦੇਸ਼ ਦੀਆਂ 543 ਲੋਕ ਸਭਾ ਸੀਟਾਂ ਵਿੱਚੋਂ 428 ‘ਤੇ ਵੋਟਿੰਗ ਪੂਰੀ ਹੋ ਜਾਵੇਗੀ।

 

(ਸਟੋਰੀ – ਇਕਬਾਲ ਕੌਰ, ਵਰਲਡ ਪੰਜਾਬੀ)