Connect with us

News

Chandigarh Update: ਕੁੱਝ ਤਬਦੀਲੀਆਂ ਪਰ ਕਰਫਿਊ ਹਟਾਉਣ ਤੇ ਦੁਕਾਨਾਂ ਖੋਲ੍ਹਣ ਦੇ ਫੈਸਲੇ ਤੇ ਕਾਇਮ ਚੰਡੀਗੜ੍ਹ ਪ੍ਰਸ਼ਾਸ਼ਨ

Published

on


ਚੰਡੀਗੜ੍ਹ , 3 ਮਈ : ਚੰਡੀਗੜ੍ਹ ਪ੍ਰਸ਼ਾਸ਼ਨ ਕਰਫਿਊ ਹਟਾ ਕੇ ਲਾਕਡਾਊਨ ਲਾਗੂ ਕਰਨ ਦੇ ਨਿਰਣੇ ਤੇ ਕਾਇਮ ਹੈ। ਬੇਸ਼ੱਕ ਦੁਕਾਨਾਂ ਦੇ ਸਮੇਂ ਅਤੇ ਮੋਟਰ ਗੱਡੀਆਂ ਦੇ ਮਾਮਲੇ ‘ਚ ਪਿਿੱਛਲੇ ਫੈਸਲੇ ‘ਚ ਕੁਝ ਤਬਦੀਲੀਆਂ ਜ਼ਰੂਰ ਕੀਤੀਆਂ ਗਈਆਂ ਹਨ।
ਸਭ ਤੋਂ ਅਹਿਮ ਤਬਦੀਲੀ ਮੋਟਰ ਗੱਡੀਆਂ ਦੀ ਵਰਤੋਂ ਦੇ ਮਾਮਲੇ ‘ਚ odd – even ਨੰਬਰਾ ਦੀ ਸ਼ਰਤ ਖਤਮ ਕਰ ਦਿੱਤੀ ਗਈ ਹੈ ।ਦਿਨ ਵੇਲੇ ਮੋਟਰ ਗੱਡੀਆਂ ਦੀ ਇਜਾਜ਼ਤ ਬਰਕਰਾਰ ਰੱਖੀ ਗਈ ਹੈ ।

ਮੋਟਰ ਗੱਡੀਆਂ ਦੀ ਇਜਾਜ਼ਤ ਬਰਕਰਾਰ ਰੱਖੀ ਗਈ ਹੈ । ਇਸੇ ਤਰ੍ਹਾਂ ਦੁਕਾਨਾਂ ਦਾ ਸਮਾਂ ਬਦਲ ਕੇ ਹੁਣ ਸਵੇਰੇ 10 ਵਜੇ ਤੋਂ ਸ਼ਾਮ 6 ਵਜੇ ਤੱਕ ਕਰ ਦਿੱਤਾ ਗਿਆ ਹੈ । ਇਹ ਵੀ ਸਪਸ਼ਟ ਕੀਤਾ ਗਿਆ ਹੈ ਕਿ ਸੈਕਟਰਾਂ ਦੀਆਂ ਅੰਦਰੂਨੀ ਮਾਰਕੀਟਾਂ ਹੀ ਖੁੱਲ੍ਹਣਗੀਆਂ। ਬਾਕੀ ਨਿਰਨੇ ਕੇਂਦਰੀ ਗ੍ਰਹਿ ਮੰਤਰਾਲੇ ਦੀਆਂ ਹਿਦਾਇਤਾਂ ਮੁਤਾਬਕ ਹੀ ਲਾਗੂ ਕਰ ਦਾ ਐਲਾਨ ਕੀਤਾ ਗਿਆ ਹੈ।

Continue Reading
Click to comment

Leave a Reply

Your email address will not be published. Required fields are marked *