International
ਅਮਰੀਕਾ ਦੇ 47ਵੇਂ ਰਾਸ਼ਟਰਪਤੀ ਬਣੇ ਡੋਨਾਲਡ ਟਰੰਪ
ਇਸ ਸਮੇਂ ਅਮਰੀਕਾ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਵੱਡੀ ਖਬਰ ਆਈ ਹੈ।ਮਿਲੀ ਜਾਣਕਾਰੀ ਮੁਤਾਬਕ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵਿਚ ਡੋਨਾਲਡ ਟਰੰਪ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ। ਫੋਕਸ ਨਿਊਜ਼ ਮੁਤਾਬਕ ਰੀਪਬਲਕਿਨ ਪਾਰਟੀ ਜਿੱਤ ਗਈ ਹੈ। ਇਸ ਜਿੱਤ ਨਾਲ ਟਰੰਪ ਦੇ ਸਮਰਥਕ ਖੁਸ਼ੀ ਵਿਚ ਜਸ਼ਨ ਮਨਾ ਰਹੇ ਹਨ।
ਦੱਸਣਯੋਗ ਹੈ ਕਿ ਟਰੰਪ ਨੇ 277 ਇਲੈਕਟੋਰਲ ਵੋਟਾਂ (ਬਹੁਮਤ ਦਾ ਅੰਕੜਾ) ਹਾਸਲ ਕਰ ਲਈਆਂ ਹਨ ਜਦਕਿ ਕਮਲਾ ਹੈਰਿਸ ਨੇ 226 ਸੀਟਾਂ ਜਿੱਤੀਆ ਹਨ। ਟਰੰਪ ਹੁਣ ਅਮਰੀਕਾ ਦੇ 47ਵੇਂ ਰਾਸ਼ਟਰਪਤੀ ਵਜੋਂ ਸਹੁੰ ਚੁੱਕਣਗੇ।
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਅਮਰੀਕੀ ਰਾਸ਼ਟਰਪਤੀ ਦੀ ਚੋਣ ਜਿੱਤਣ ਲਈ 538 ਇਲੈਕਟੋਰਲ ਕਾਲਜ ਦੀਆਂ ਵੋਟਾਂ ਵਿੱਚੋਂ 270 ਦੀ ਲੋੜ ਹੁੰਦੀ ਹੈ।