Punjab
ਟਿੱਬਿਆਂ ਦੇ ਪੁੱਤ ਮੂਸੇਵਾਲਾ ਦੇ ਨਵੇਂ ਗੀਤ ਨੇ ਇਕ ਵਾਰ ਫਿਰ ਤੋਂ ਪਾਈ ਧੱਕ

SIDHU MOOSEWALA : ਅੱਜ 11 ਜੂਨ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਇੱਕ ਅਮਰ ਨਾਂ, ਸਿੱਧੂ ਮੂਸੇਵਾਲਾਦਾ 32ਵਾਂ ਜਨਮਦਿਨ ਏ……ਅੱਜ ਦਾ ਦਿਨ ਹਰ ਸਿੱਧੂ ਮੂਸੇ ਵਾਲਾ ਦੇ ਚਾਹੁਣ ਵਾਲਿਆਂ ਲਈ ਖਾਸ ਏ… ਏ ਉਹ ਦਿਨ ਜਿਸ ਦਿਨ ਜਨਮ ਲਿਆ ਸੀ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਇੱਕ ਅਜਿਹੀ ਆਵਾਜ਼ ਨੇ, ਜਿਸ ਨੇ ਦੁਨੀਆ ਭਰ ‘ਚ ਪੰਜਾਬੀ Culture ਨੂੰ ਪਹੁੰਚਾਇਆ, ਪਰ ਉਹ ਹੁਣ ਸਾਡੇ ਵਿੱਚ ਤਾਂ ਨਹੀਂ, ਪਰ ਉਨ੍ਹਾਂ ਦੀ ਆਵਾਜ਼ ਹਰ ਦਿਲ ‘ਚ ਧੜਕ ਰਹੀ ਹੈ। ਆਓ, ਇੱਕ ਝਾਤੀ ਪਾਈਏ ਉਨ੍ਹਾਂ ਦੀ ਲੈਗਸੀ ‘ਤੇ।
1993 ਵਿੱਚ ਮਾਨਸਾ ਜ਼ਿਲ੍ਹੇ ਦੇ ਮੂਸਾ ਪਿੰਡ ਵਿੱਚ ਜਨਮੇ ਸਿੱਧੂ ਮੂਸੇਵਾਲਾ ਦਾ ਅਸਲ ਨਾਂ ਸ਼ੁਭਦੀਪ ਸਿੰਘ ਸੀ। ਸਿੱਧੂ ਮੂਸੇਵਾਲਾ ਦਾ ਸੁਪਣਾ ਇੱਕ ਵੱਡਾ ਸਿੰਗਰ ਬਨਣਾ ਸੀ। ਸਿੱਧੂ ਨਾ ਸਿਰਫ਼ ਗਾਇਕੀ, ਪਰ ਆਪਣੀ ਲਿਖਤ, ਰੈਪਿੰਗ ਦੀ ਕਲਾ ਦੇ ਨਾਲ ਲੋਕਾ ਦੇ ਦਿਲਾਂ ਤੇ ਰਾਜ ਕਰਦਾ ਸੀ। ਪਰ ਉਨ੍ਹਾਂ ਦੀ ਅਚਾਨਕ ਮੌਤ ਨੇ ਸਾਰੀ ਪੰਜਾਬੀ ਇੰਡਸਟਰੀ ਤੇ ਫੈਂਸ ਨੂੰ ਹਿਲਾ ਕੇ ਰੱਖ ਦਿੱਤਾ।
ਉਨ੍ਹਾਂ ਦੀ ਮੌਤ ਤੋਂ ਬਾਅਦ ਵੀ, ਸਿੱਧੂ ਮੂਸੇਵਾਲਾ ਦੇ ਗੀਤ ਇੱਕ ਤੋਂ ਵੱਧ ਸਟ੍ਰੀਮਿੰਗ ਰਿਕਾਰਡ ਤੋੜ ਰਹੇ ਹਨ। ਅੱਜ ਸਿੱਧੂ ਮੂਸੇਵਾਲਾ ਦੇ ਜਨਮਦਿਨ ਮੋਕੇ ਤਿੰਨ ਨਵੇਂ ਗੀਤ ਰੀਲਿਜ਼ ਹੋਏ, ਜਿਨ੍ਹਾਂ ਨੇ ਫਿਰ ਸਿੱਧੂ ਦੀ ਆਵਾਜ਼ ਨੂੰ ਦੁਨੀਆ ਭਰ ‘ਚ ਗੂੰਜਾਇਆ। ਜਿਸ ਵਿੱਚ ਪਹਿਲਾ ਗਾਣਾ ‘0008’, ਦੁਸਰਾ ‘NEAL’ ਤਿਸਰਾ ‘TAKE NOTES’ ਜੋ ਲੋਕਾ ਨੂੰ ਕਾਫੀ ਪਸੰਦ ਆ ਰਹੇ ਨੇ ਤੇ ਲਗਾਤਾਰ ਇਨ੍ਹਾ ਗਾਣਿਆ ਦੇ ਵਿਉਜ ਵਧਦੇ ਜਾ ਰਹੇ ਨੇ…..
ਤੇ ਅੱਜ ਹੀ BBC ਨੇ “Moosewala: The Murder That Shook The Nation” ਨਾਂ ਦੀ ਡੌਕਯੂਮੈਂਟਰੀ ਰੀਲਿਜ਼ ਕੀਤੀ, ਜਿਸ ਵਿੱਚ ਸਿੱਧੂ ਦੀ ਜ਼ਿੰਦਗੀ, ਉਨ੍ਹਾਂ ਦੀ ਸਿਆਸੀ ਦਸਤਕ ਅਤੇ ਮੌਤ ਦੀ ਗੁੰਝਲਦਾਰ ਘਟਨਾ ‘ਤੇ ਰੋਸ਼ਨੀ ਪਾਈ ਗਈ। ਇਹ ਡੌਕਯੂਮੈਂਟਰੀ ਸਿਰਫ਼ ਇੱਕ ਸਿੰਗਰ ਨਹੀਂ, ਸਿੱਧੂ ਨੂ ਯੌਧਾ ਵਜੋਂ ਵਿਖਾਉਂਦੀ ਹੈ ਜੋ ਆਪਣੀ ਕਲਮ ਨਾਲ ਲੜਦਾ ਰਿਹਾ।