ENTERTAINMENT
ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਹੋਈ ਪਰੇਸ਼ਾਨ
ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਦਾ ਰੋਂਦੇ ਹੋਏ ਇੱਕ ਵੀਡੀਓ ਸਾਹਮਣੇ ਆਇਆ ਹੈ। ਉਸ ਦੀ ਵੀਡੀਓ ਨੇ ਉਸ ਦੇ ਸਾਰੇ ਪ੍ਰਸ਼ੰਸਕਾਂ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ। ਤਨੁਸ਼੍ਰੀ ਨੇ ਦਾਅਵਾ ਕੀਤਾ ਹੈ ਕਿ ਉਸ ਨੂੰ ਪਿਛਲੇ 4-5 ਸਾਲਾਂ ਤੋਂ ਉਸ ਦੇ ਆਪਣੇ ਘਰ ਵਿੱਚ ਹੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਬਾਲੀਵੁੱਡ ਅਦਾਕਾਰਾ ਤਨੁਸ਼੍ਰੀ ਦੱਤਾ ਇੱਕ ਵਾਰ ਫਿਰ ਖ਼ਬਰਾਂ ਵਿੱਚ ਹੈ। ਇਸ ਵਾਰ ਆਪਣੇ ਦਰਦਨਾਕ ਨਿੱਜੀ ਅਨੁਭਵ ਕਾਰਨ। ਉਸਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ‘ਤੇ ਇੱਕ ਭਾਵਨਾਤਮਕ ਵੀਡੀਓ ਪੋਸਟ ਕੀਤਾ ਹੈ, ਜਿਸ ਵਿੱਚ ਉਹ ਰੋਂਦੇ ਹੋਏ ਦਿਖਾਈ ਦੇ ਰਹੀ ਹੈ ਅਤੇ ਦੱਸਦੀ ਹੈ ਕਿ ਉਸ ਨੂੰ ਪਿਛਲੇ ਕਈ ਸਾਲਾਂ ਤੋਂ ਮਾਨਸਿਕ ਅਤੇ ਨਿੱਜੀ ਤੌਰ ‘ਤੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਵੀਡੀਓ ਵਿੱਚ ਉਹ ਕਹਿੰਦੀ ਹੈ, ”ਦੋਸਤੋ, ਮੈਨੂੰ ਮੇਰੇ ਆਪਣੇ ਘਰ ਵਿੱਚ ਪਰੇਸ਼ਾਨ ਕੀਤਾ ਜਾ ਰਿਹਾ ਹੈ। ਮੈਂ ਹੁਣੇ ਪੁਲਸ ਨੂੰ ਬੁਲਾਇਆ ਹੈ, ਮੈਂ ਮੁਸੀਬਤ ਵਿੱਚ ਪੁਲਸ ਨੂੰ ਬੁਲਾਇਆ ਅਤੇ ਪੁਲਸ ਆਈ। ਉਨ੍ਹਾਂ ਨੇ ਮੈਨੂੰ ਪੁਲਸ ਸਟੇਸ਼ਨ ਬੁਲਾਇਆ ਹੈ ਤਾਂ ਜੋ ਮੈਂ ਸਹੀ ਢੰਗ ਨਾਲ ਸ਼ਿਕਾਇਤ ਦਰਜ ਕਰਵਾ ਸਕਾਂ। ਸ਼ਾਇਦ ਮੈਂ ਕੱਲ੍ਹ ਉੱਥੇ ਜਾਵਾਂਗੀ ਕਿਉਂਕਿ ਮੇਰੀ ਸਿਹਤ ਠੀਕ ਨਹੀਂ ਹੈ।
