Connect with us

Uncategorized

ਪੰਜਾਬ ਦੀ ਤਿੰਨ ਸਕੀਆਂ ਭੈਣਾਂ ਨੇ ਇਕੱਠੇ ਪਾਸ ਕੀਤੀ UGC NET ਪ੍ਰੀਖਿਆ

Published

on

ਮਾਨਸਾ ਦੀਆਂ ਧੀਆਂ ਨੇ ਪਰਿਵਾਰ ਦਾ ਵਧਾਇਆ ਮਾਨ,3 ਸਕੀ ਭੈਣਾਂ ਨੇ UGC ਪ੍ਰੀਖਿਆ ਕੀਤੀ ਪਾਸ। ਗ਼ਰੀਬ ਪਰਿਵਾਰ ਦੀਆਂ ਨੇ ਤਿੰਨੋਂ ਭੈਣਾਂ।

ਜੇ.ਆਰ.ਐੱਫ. ਪਾਸ ਕਰ ਕੇ ਸਹਾਇਕ ਪ੍ਰੋਫੈਸਰ ਬਣਨ ਦਾ ਹੈ ਸੁਪਨਾ

ਬੇਅੰਤ ਕੌਰ,ਹਰਦੀਪ ਕੌਰ,ਰਿੰਪੀ ਕੌਰ ਨੇ ਮਾਨਸਾ ਦਾ ਨਾਂਅ ਕੀਤਾ ਰੌਸ਼ਨ।

ਪੰਜਾਬ ਦੀਆਂ ਇਨ੍ਹਾਂ ਤਿੰਨ ਭੈਣਾਂ ਨੇ ਅਪਣੇ ਸੁਪਣੇ ਨੂੰ ਕੀਤਾ ਸੱਚ।

ਬੁਢਲਾਡਾ ਤੋਂ ਇੱਕ ਪਰਿਵਾਰ, ਜਿਸ ਦੀਆਂ ਤਿੰਨ ਧੀਆਂ ਨੇ ਇੱਕੋ ਸਮੇਂ UGC NET ਪ੍ਰੀਖਿਆ ਪਾਸ ਕੀਤੀ। ਤਿੰਨ ਭੈਣਾਂ, ਇੱਕ ਭਰਾ ਅਤੇ ਮਾਪਿਆਂ ਸਮੇਤ 5 ਮੈਂਬਰਾਂ ਵਾਲੇ ਇਸ ਪਰਿਵਾਰ ਦੀ ਵਿੱਤੀ ਹਾਲਤ ਬਹੁਤ ਮਾੜੀ ਸੀ। ਹਾਲਤ ਅਜਿਹੀ ਸੀ ਕਿ ਗੁਜ਼ਾਰਾ ਕਰਨਾ ਵੀ ਮੁਸ਼ਕਲ ਸੀ। ਪਿਤਾ ਇੱਕ ਗੁਰਦੁਆਰੇ ਵਿੱਚ ਗ੍ਰੰਥੀ ਹੈ ਅਤੇ ਮਾਂ ਇੱਕ ਦਿਹਾੜੀਦਾਰ ਮਜ਼ਦੂਰ ਹੈ ਪਰ ਮਾਪਿਆਂ ਨੇ ਆਪਣੀਆਂ ਧੀਆਂ ਨੂੰ ਸਿੱਖਿਆ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ।

ਧੀਆਂ ਨੇ ਵੀ ਸਖ਼ਤ ਮਿਹਨਤ ਦਾ ਰਸਤਾ ਨਹੀਂ ਛੱਡਿਆ ਅਤੇ ਆਪਣੀ ਅਤੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ। ਰਿੰਪੀ, ਬੇਅੰਤ ਅਤੇ ਹਰਦੀਪ ਕੌਰ ਦੀ ਬਹਾਦਰੀ ਦੀ ਚਰਚਾ ਹੁਣ ਨਾ ਸਿਰਫ਼ ਅਸੇ-ਪਾਸੇ ਹਿ ਨਹੀ ਹੋ ਰਹੀ ਸਗੋਂ ਪੂਰਾ ਜ਼ਿਲ੍ਹਾ ਅਤੇ ਸੂਬਾ ਉਨ੍ਹਾਂ ਦੀ ਪ੍ਰਾਪਤੀ ‘ਤੇ ਮਾਣ ਕਰ ਰਿਹਾ ਹੈ।
ਰਿੰਪੀ, ਬੇਅੰਤ ਅਤੇ ਹਰਦੀਪ ਨੇ ਵੱਖ-ਵੱਖ ਵਿਸ਼ਿਆਂ ਵਿੱਚ UGC NET ਪ੍ਰੀਖਿਆ ਪਾਸ ਕੀਤੀ ਹੈ। ਤਿੰਨੋਂ ਭੈਣਾਂ ਦਾ ਸੁਪਨਾ ਹੈ ਕਿ ਉਹ ਜਲਦੀ ਤੋਂ ਜਲਦੀ ਸਹਾਇਕ ਪ੍ਰੋਫ਼ੈਸਰ ਵਜੋਂ ਨੌਕਰੀ ਪ੍ਰਾਪਤ ਕਰਨ ਅਤੇ ਆਪਣੇ ਪਰਿਵਾਰ ਦੇ ਵਿੱਤੀ ਸੰਕਟ ਨੂੰ ਦੂਰ ਕਰਨ।

Continue Reading