Connect with us

Uncategorized

ਪਾਕਿਸਤਾਨੀ ਅਦਾਕਾਰ ਇਫਤਿਖਾਰ ਠਾਕੁਰ ਨੂੰ ਵੱਡਾ ਝਟਕਾ

Published

on

ਪਾਕਿ ਅਦਾਕਾਰ ਇਫਤਿਖਾਰ ਠਾਕੁਰ ਨੂੰ ਝਟਕਾ

ਫ਼ਿਲਮ ‘ਚਲ ਮੇਰਾ ਪੁੱਤ-4’ ‘ਚੋਂ ਹਟਾਏ ਗਏ ਸੀਨ। ਟ੍ਰੇਲਰ ‘ਚ ਨਹੀਂ ਨਜ਼ਰ ਆਈ ਜ਼ਿਆਦਾ ਮੌਜੂਦਗੀ। ਫ਼ਿਲਮ ਦੇ ਟ੍ਰੇਲਰ ‘ਚ ਦਿਖਾਏ ਗਏ ਸਿਰਫ਼ 5 ਸੀਨ, ਵਿਵਾਦਪੂਰਨ ਬਿਆਨ ਕਾਰਨ ਸੀਨ ਕੱਟੇ ਗਏ ਸੀਨ। ਆਪ੍ਰੇਸ਼ਨ ਸਿੰਦੂਰ ਦੌਰਾਨ ਦਿੱਤਾ ਸੀ ਵਿਵਾਦਿਤ ਬਿਆਨ।

ਪਹਿਲਗਾਮ ਹਮਲੇ ਤੋਂ ਬਾਅਦ, ਇਫਤਿਖਾਰ ਨੇ ਕਿਹਾ ਸੀ ਕਿ – ਜੇ ਤੁਸੀਂ ਹਵਾਈ ਰਸਤੇ ਆਓਗੇ, ਤਾਂ ਤੁਹਾਨੂੰ ਹਵਾ ਵਿੱਚ ਉਡਾ ਦਿੱਤਾ ਜਾਵੇਗਾ। ਜੇ ਤੁਸੀਂ ਸਮੁੰਦਰ ਦੇ ਪਾਣੀ ਰਾਹੀਂ ਆਓਗੇ, ਤਾਂ ਤੁਹਾਨੂੰ ਡੁੱਬ ਦਿੱਤਾ ਜਾਵੇਗਾ। ਜੇ ਤੁਸੀਂ ਜ਼ਮੀਨੀ ਰਸਤੇ ਆਓਗੇ, ਤਾਂ ਤੁਹਾਨੂੰ ਦਫ਼ਨਾਇਆ ਜਾਵੇਗਾ। ਪੰਜਾਬੀ ਫਿਲਮਾਂ ਪਾਕਿਸਤਾਨੀ ਕਲਾਕਾਰਾਂ ਤੋਂ ਬਿਨਾਂ ਨਹੀਂ ਚੱਲ ਸਕਦੀਆਂ। ਸਾਡੇ ਕਲਾਕਾਰਾਂ ‘ਤੇ ਪੰਜਾਬੀ ਇੰਡਸਟਰੀ ਦਾ 300 ਤੋਂ 350 ਕਰੋੜ ਦਾ ਨਿਵੇਸ਼ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਫ਼ਿਲਮ ਵਿੱਚੋਂ  ਕੁੱਝ ਸੀਨ ਹਟਾਏ ਜਾਣ ਤੋ ਬਾਅਦ ਇਹ ਫ਼ਿਲਮ ਭਾਰਤ ਵਿੱਚ ਰਿਲੀਜ਼  ਹੋਵੇਗੀ ਜ਼ਾ ਨਾਹੀ।

 

Continue Reading