Connect with us

Punjab

ਸਕੂਲ ਜਾਂਦੇ 2 ਬੱਚਿਆਂ ਨੂੰ PRTC ਬੱਸ ਨੇ ਦਰੜਿਆ

Published

on

ਬੇਹੱਦ ਮੰਦਭਾਗੀ ਘਟਨਾ ਜ਼ਿਲ੍ਹਾਂ ਮਾਨਸਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਕਸਬਾ ਝੁਨੀਰ ਵਿੱਖੇ ਸਵੇਰ ਸਮੇਂ ਐਕਟਿਵਾ ’ਤੇ ਆਪਣੇ ਪਿਤਾ ਨਾਲ ਸਕੂਲ ਜਾਂਦੀਆਂ ਦੋ ਸਕੀਆਂ ਭੈਣਾਂ ਦੀ ਪੀਆਰਟੀਸੀ ਬੱਸ ਹੇਠਾਂ ਆ ਕੇ ਮੌਤ ਹੋ ਗਈ ਹੈ ਜਦਕਿ ਪਿਓ ਅਤੇ ਭਰਾ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮਾਨਸਾ ਜ਼ਿਲ੍ਹੇ ਦੇ ਪਿੰਡ ਲਾਲਿਆਬਾਲੀ ਵਿੱਚ ਦੋ ਸਕੂਲੀ ਬੱਚਿਆਂ ਨੂੰ ਪੀਆਰਟੀਸੀ ਬੱਸ ਨੇ ਕੁਚਲ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ।

ਜਾਣਕਾਰੀ ਮਿਲੀ ਹੈ ਕਿ ਇੱਕ ਵਿਅਕਤੀ ਆਪਣੇ ਬੱਚਿਆਂ ਨੂੰ ਸਕੂਟਰ ‘ਤੇ ਸਕੂਲ ਛੱਡਣ ਜਾ ਰਿਹਾ ਸੀ ਕਿ ਅਚਾਨਕ ਬੱਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ 7 ਸਾਲਾ ਸੋਨੂੰ ਅਤੇ 12 ਸਾਲਾ ਮੀਨਾ ਦੀ ਮੌਤ ਹੋ ਗਈ।