Connect with us

Amritsar

ਲੁਟੇਰਿਆਂ ਨੇ ਮਜੀਠਾ ਨੇੜੇ ਬੈੰਕ ਮੁਲਾਜਮਾਂ ਨੂੰ ਰੱਸੀਆਂ ਨਾਲ ਬੰਨਕੇ 10 ਲੱਖ ਤੋ ਵੱਧ ਦੀ ਕੀਤੀ ਲੁੱਟ

Published

on

ਅੰਮ੍ਰਿਤਸਰ/ਚੇਤਨਪੁਰਾ, 19 ਮਈ(ਮਲਕੀਤ ਸਿੰਘ):ਇਥੋਂ ਨਾਲ ਲੱਗਦੇ ਪਿੰਡ ਸੋਹੀਆਂ ਕਲਾਂ ਵਿਖੇ ਇੰਡਸਇੰਡ ਬੈਂਕ ਦੀ ਬ੍ਰਾਂਚ ਨੂੰ ਦੁਪਹਿਰੇ ਡੇਢ ਵਜ਼ੇ ਦੇ ਕਰੀਬ ਲੁਟੇਰਿਆਂ ਵਲੋਂ ਲੁੱਟ ਲਿਆ ਗਿਆ। ਬੈਂਕ ਮੈਨੇਜ਼ਰ ਕਰਨ ਸ਼ਰਮਾ ਵਲੋਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਦੁਪਹਿਰ ਕਰੀਬ ਡੇਢ ਵਜੇ ਜਦੋਂ ਉਹ ਅਤੇ ਦਰਜਾਚਾਰ ਕਰਮਚਾਰੀ ਲਵਪ੍ਰੀਤ ਬੈਂਕ ਵਿਚ ਕੰਮ-ਕਾਰ ਕਰ ਰਹੇ ਸਨ ਤਾਂ ਤਿੰਨ ਹਥਿਆਰਬੰਦ ਲੁਟੇਰੇ ਬ੍ਰਾਂਚ ਅੰਦਰ ਦਾਖਲ ਹੋਏ, ਉਸ ਸਮੇਂ ਬੈਂਕ ਵਿਚ ਕੰਮ ਕਰਦੇ ਦੋ ਹੋਰ ਕਰਮਚਾਰੀ ਫ਼ੀਲਡ ਵਿਚ ਗਏ ਹੋਏ ਸਨ।ਲੁਟੇਰਿਆਂ ਵਲੋਂ ਆਉਂਦਿਆਂ ਹੀ ਉਨ੍ਹਾਂ ਦੀ ਧੌਣ ‘ਤੇ ਗੰਨ ਤਾਣ ਕੇ ਉਸਦੀਆਂ ਅਤੇ ਦਰਜਾਚਾਰ ਕਰਮਚਾਰੀ ਲਵਪ੍ਰੀਤ ਦੀਆਂ ਰੱਸੀਆਂ ਨਾਲ ਲੱਤਾਂ ਬਾਹਾਂ ਬੰਨ੍ਹ ਕੇ ਕੈਸ਼ ਕਾਊਂਟਰ ਵਿਚੋਂ 10,92,200 ਰੁਪਏ ਦੀ ਨਕਦੀ ਲੈ ਕੇ ਚਿੱਟੇ ਰੰਗ ਦੀ ਕਰੂਜ਼ਰ ਕਾਰ ‘ਤੇ ਫ਼ਰਾਰ ਹੋ ਗਏ। ਜਾਣ ਲੱਗਿਆਂ ਉਹ ਬੈਂਕ ਦਾ ਸ਼ੱਟਰ ਅੱਧਾ ਨੀਵਾਂ ਕਰ ਗਏ। ਉਨ੍ਹਾ ਵਿਚੋਂ ਇਕ ਆਦਮੀ ਬਾਹਰ ਕਾਰ ਵਿਚ ਬੈਠਾ ਰਿਹਾ ਜੋ ਅੰਦਰ ਨਹੀਂ ਆਇਆ। ਉਹਨਾ ਦੱਸਿਆ ਕਿ ਨਾਲ ਲੱਗਦੇ ਸ਼ਰਾਬ ਦੇ ਠੇਕੇ ਦੇ ਕਰਮਚਾਰੀ ਨੇ ਲੁਟੇਰਿਆਂ ਦੇ ਜਾਣ ਉਪਰੰਤ ਸ਼ੋਰ ਸੁਣਕੇ ਅੰਦਰ ਆਕੇ ਉਹਨਾ ਦੀਆਂ ਕੁਰਸੀਆਂ ਨਾਲ ਬੱਝੀਆਂ ਲੱਤਾਂ ਬਾਹਾਂ ਨੂੰ ਖੋਲਿਆ।

ਮੌਕੇ ‘ਤੇ ਇੱਹ ਵੀ ਵੇਖਣ ਵਿੱਚ ਆਇਆ ਹੈ ਕਿ ਬ੍ਰਾਂਚ ਵਿੱਚ ਨਾ ਤਾਂ ਕੋਈ ਸਕਿਉਰਟੀ ਗਾਰਡ ਅਤੇ ਨਾਂ ਹੀਂ ਸੀਂ.ਸੀ.ਟੀ.ਵੀ. ਕੈਮਰੇ ਹਨ। ਇਸ ਘਟਨਾ ਦੀ ਜਾਣਕਾਰੀ ਮਜੀਠਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਪੁਲਿਸ ਵਲੋਂ ਤੁਰੰਤ ਘਟਨਾ ਸਥਾਨ ‘ਤੇ ਪਾਹੁੰਚ ਕੇ ਬਾਰੀਕੀ ਨਾਲ ਛਾਣਬਿਨ ਸ਼ੁਰੂ ਕਰ ਦਿੱਤੀ ਹੈ। ਪੁਲਿਸ ਥਾਣਾ ਮਜੀਠਾ ਦੇ ਐਸ.ਐਚ.ਓ. ਕਪਿਲ ਸ਼ਰਮਾ ਨਾਲ ਗੱਲ ਕਰਨ ਤੇ ਉਹਨਾ ਦੱਸਿਆ ਕਿ ਉਹਨਾ ਵਲੋਂ ਇੱਸ ਘਟਨਾ ਨਾਲ ਸਬੰਧਤ ਦੋਸ਼ੀਆਂ ਨੂੰ ਪਕੜਨ ਵਿੱਚ ਕਿਸੇ ਕਿਸਮ ਦੀ ਦੇਰੀ ਨਹੀਂ ਕੀਤੀ ਜਾਵੇਗੀ, ਦੋਸ਼ੀ ਬਹੁੱਤ ਜਲਦੀ ਜੇਲ ਵਿੱਚ ਹੋਣਗੇ।

Continue Reading
Click to comment

Leave a Reply

Your email address will not be published. Required fields are marked *