News
ਸਰਬਜੀਤ ਕੌਰ ਦੇ ਪਾਕਿ ਪਤੀ ਨੂੰ ਲਾਹੌਰ ਹਾਈ ਕੋਰਟ ਨੇ ਕੀਤਾ ਤਲਬ
ਸਰਬਜੀਤ ਕੌਰ ਦੇ ਪਾਕਿਸਤਾਨੀ ਪਤੀ ਨਾਸਿਰ ਹੁਸੈਨ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ।
ਲਾਹੌਰ ਹਾਈ ਕੋਰਟ ਨੇ ਨਾਸਿਰ ਹੁਸੈਨ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਤਲਬ ਕੀਤਾ ਹੈ। ਨਾਸਿਰ ਹੁਸੈਨ ਹੁਣ 16 ਸਤੰਬਰ ਨੂੰ ਅਦਾਲਤ ਵਿੱਚ ਪੇਸ਼ ਹੋਣਗੇ।
ਦੱਸਿਆ ਜਾ ਰਿਹਾ ਹੈ ਕਿ ਇਹ ਮਾਮਲਾ ਉਨ੍ਹਾਂ ਦੀ ਪਹਿਲੀ ਪਤਨੀ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਨਾਲ ਸਬੰਧਤ ਹੈ। ਪਹਿਲੀ ਪਤਨੀ ਨੇ ਗੁਜ਼ਾਰਾ ਭੱਤਾ ਦੇਣ ਦੀ ਮੰਗ ਕੀਤੀ ਹੈ।
ਪਟੀਸ਼ਨ ਵਿੱਚ ਇਲਜ਼ਾਮ ਲਗਾਇਆ ਗਿਆ ਹੈ ਕਿ ਨਾਸਿਰ ਹੁਸੈਨ ਨੇ ਬਿਨਾਂ ਇਜਾਜ਼ਤ ਦੂਜਾ ਵਿਆਹ ਕਰਵਾਇਆ। ਇਸ ਮਾਮਲੇ ਨੂੰ ਲੈ ਕੇ ਹੁਣ ਲਾਹੌਰ ਹਾਈ ਕੋਰਟ ਨੇ ਨਾਸਿਰ ਹੁਸੈਨ ਨੂੰ ਆਪਣਾ ਪੱਖ ਰੱਖਣ ਲਈ ਅਦਾਲਤ ਵਿੱਚ ਬੁਲਾਇਆ ਹੈ।
ਹੁਣ ਸਭ ਦੀਆਂ ਨਜ਼ਰਾਂ 16 ਸਤੰਬਰ ਦੀ ਅਦਾਲਤੀ ਕਾਰਵਾਈ ’ਤੇ ਟਿਕੀਆਂ ਹੋਈਆਂ ਹਨ ਕਿ ਇਸ ਮਾਮਲੇ ਵਿੱਚ ਅਦਾਲਤ ਵੱਲੋਂ ਕੀ ਰੁਖ ਅਖਤਿਆਰ ਕੀਤਾ ਜਾਂਦਾ ਹੈ।
ਫਿਲਹਾਲ, ਇਹ ਦੋਸ਼ ਪਟੀਸ਼ਨ ਵਿੱਚ ਲਗਾਏ ਗਏ ਹਨ ਅਤੇ ਇਨ੍ਹਾਂ ’ਤੇ ਅਦਾਲਤੀ ਕਾਰਵਾਈ ਹੋਣੀ ਬਾਕੀ ਹੈ।
