Punjab
ਲੁਧਿਆਣਾ ਦੇ ਅੰਬੇਡਕਰ ਨਗਰ ’ਚ ਗਣਪਤੀ ਜੀ ਦਾ ਵੱਡਾ ਭੰਡਾਰਾ, ਮਾਨਿਕ ਡਾਵਰ ਨੇ ਲਵਾਈ ਹਾਜ਼ਰੀ
ਲੁਧਿਆਣਾ ਦੇ ਮੁਹੱਲਾ ਅੰਬੇਡਕਰ ਨਗਰ ਵਿੱਚ ਪਿਛਲੇ ਕਈ ਸਾਲਾਂ ਤੋਂ ਗਣਪਤੀ ਜੀ ਨੂੰ ਸ਼ਰਧਾ ਅਤੇ ਭਗਤੀ ਨਾਲ ਵਿਰਾਜਮਾਨ ਕੀਤਾ ਜਾਂਦਾ ਹੈ।
ਇਸੇ ਲੜੀ ਤਹਿਤ ਇਸ ਵਾਰ ਵੀ ਗਣਪਤੀ ਜੀ ਦੇ ਸਨਮਾਨ ਵਿੱਚ ਵੱਡੇ ਭੰਡਾਰੇ ਦਾ ਆਯੋਜਨ ਕੀਤਾ ਗਿਆ। ਭੰਡਾਰੇ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਪਹੁੰਚ ਕੇ ਪ੍ਰਸ਼ਾਦ ਗ੍ਰਹਿਣ ਕੀਤਾ ਅਤੇ ਗਣਪਤੀ ਜੀ ਦਾ ਅਸ਼ੀਰਵਾਦ ਲਿਆ।
ਇਸ ਮੌਕੇ ਸੀਨੀਅਰ ਕਾਂਗਰਸ ਆਗੂ ਅਤੇ ਸਾਬਕਾ ਵਿਧਾਇਕ ਸੁਰਿੰਦਰ ਡਾਵਰ ਦੇ ਪੁੱਤਰ ਮਾਨਿਕ ਡਾਵਰ ਵੀ ਵਿਸ਼ੇਸ਼ ਤੌਰ ’ਤੇ ਪਹੁੰਚੇ। ਉਨ੍ਹਾਂ ਨੇ ਗਣਪਤੀ ਜੀ ਦੇ ਦਰਸ਼ਨ ਕਰਕੇ ਅਸ਼ੀਰਵਾਦ ਲਿਆ ਅਤੇ ਭੰਡਾਰੇ ਵਿੱਚ ਆਪਣੀ ਹਾਜ਼ਰੀ ਦਰਜ ਕਰਵਾਈ।
ਇਸ ਮੌਕੇ ਜਤਿੰਦਰ ਮਹਾਜਨ, ਵਿੱਕੀ ਮਲਹੋਤਰਾ, ਮੋਹਿਤ ਮਲਹੋਤਰਾ, ਰਿੱਕੀ ਕਪੂਰ, ਵਿੱਕੀ ਰਤੀਆ, ਰਾਜਾ ਰਤੀਆ, ਪੱਪਸ, ਮਿੱਠੂ ਅਤੇ ਅਮਨ ਸਮੇਤ ਕਈ ਹੋਰ ਹਾਜ਼ਰ ਰਹੇ।
ਇਲਾਕੇ ਵਿੱਚ ਭਗਤੀ ਅਤੇ ਸ਼ਰਧਾ ਦਾ ਮਾਹੌਲ ਦੇਖਣ ਨੂੰ ਮਿਲਿਆ ਅਤੇ ਸ਼ਰਧਾਲੂਆਂ ਨੇ ਗਣਪਤੀ ਜੀ ਅੱਗੇ ਸੁਖ-ਸ਼ਾਂਤੀ ਦੀ ਅਰਦਾਸ ਕੀਤੀ।
