Corona Virus
ਬਲਾਤਕਾਰ ਦੇ ਆਰੋਪ ਲਗਾਉਣ ਵਾਲੀਆਂ ਮਹਿਲਾਵਾਂ ਆਪਣੇ ਬਿਆਨਾਂ ਤੋਂ ਮੁਕਰੀਆਂ
ਅੰਮ੍ਰਿਤਸਰ, ਗੁਰਪ੍ਰੀਤ ਸਿੰਘ, 29 ਮਈ : ਅੰਮ੍ਰਿਤਸਰ ਦੇ ਰਾਮ ਤੀਰਥ ਡੇਰੇ ‘ਚ ਦੋ ਮਹਿਲਾਵਾਂ ਨਾਲ ਹੋਏ ਬਲਾਤਕਾਰ ਮਾਮਲੇ ‘ਚ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਹੁਣ ਬਲਾਕਾਰ ਦੀ ਖ਼ਬਰ ਝੂਠੀ ਹੁੰਦੀ ਸਾਬਤ ਹੋ ਰਹੀ ਹੈ। ਜਿਸ ਦੀ ਜਾਣਕਾਰੀ ਖੁਦ ਅੰਮ੍ਰਿਤਸਰ ਦੇ ਐੱਸ.ਐੱਸ.ਪੀ. ਨੇ ਦਿੱਤੀ ਹੈ ਅਤੇ ਉਨ੍ਹਾਂ ਕਿਹਾ ਕੀ ਕਿਸੇ ਸਾਜ਼ਿਸ਼ ਹੇਠ ਉਨ੍ਹਾਂ ਨੂੰ ਜ਼ਬਰਦਸਤੀ ਫਸਾਉਣ ਦੀਕੋਸ਼ਿਸ਼ ਕੀਤੀ ਹੈ।
ਦਰਅਸਲ ਮੁੱਖੀ ਗਰਦਾਰੀ ਲਾਲ ਅਤੇ ਉਸ ਦੇ ਚੇਲਿਆਂ ‘ਤੇ ਦੋ ਔਰਤਾਂ ਨੇ ਬਲਾਤਕਾਰ ਦੇ ਆਰੋਪ ਲਗਾਏ ਸਨ। ਔਰਤਾਂ ਮੰਦਿਰ ‘ਚ ਸੇਵਾ ਕਰਨ ਆਈਆਂ ਸਨ ਅਤੇ ਲੌਕਡਾਊਨ ਦੌਰਾਨ ਰਾਮ ਤੀਰਥ ਮੰਦਿਰ ਦੇ ਮੁੱਖੀ ਗਰਦਾਰੀ ਲਾਲ ਸਮੇਤ ਉਨ੍ਹਾਂ ਦੇ ਤਿੰਨ ਚੇਲੇ ਦੁਸ਼ਕ੍ਰਮ ਕਰਦੇ ਰਹੇ ਅਤੇ ਜਿਸ ਤੋਂ ਬਾਅਦ ਪੁਲਿਸ ਨੇ ਦੋ ਨੂੰ ਕਾਬੂ ਕਰ ਲਿਆ ਸੀ ਅਤੇ ਦੋ ਨੂੰ ਕਾਬੂ ਕਰਨ ਦਾ ਦਾਅਵਾ ਕੀਤਾ ਸੀ।