Punjab
ਮੋਗਾ ਨਗਰ ਨਿਗਮ ‘ਚ ਨੌਕਰੀਆਂ ਲੈਣ ਵਾਲਿਆਂ ਦਾ ਲੱਗਿਆ ਮੇਲਾ

29 ਦਸੰਬਰ 2023: ਮੋਗਾ ਨਗਰ ਨਿਗਮ ਦੇ ਵਾਟਰ ਐਂਡ ਸੀਵਰੇਜ ਵਿੰਗ ਵਿੱਚ 48 ਬੇਲਦਾਰਾਂ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਲੋਕਾਂ ਦੀ ਅੱਜ ਜਿਸ ਤਰ੍ਹਾਂ ਭੀੜ ਇਕੱਠੀ ਹੋਈ, ਉਸ ਤੋਂ ਇੰਝ ਲੱਗਦਾ ਸੀ ਜਿਵੇਂ ਨਗਰ ਨਿਗਮ ਕੰਪਲੈਕਸ ਵਿੱਚ ਬੇਰੁਜ਼ਗਾਰੀ ਮੇਲਾ ਲਾਇਆ ਜਾ ਰਿਹਾ ਹੋਵੇ। ਜਿਸ ਵਿੱਚ ਜ਼ਿਆਦਾਤਰ ਬਿਨੈਕਾਰ ਗ੍ਰੈਜੂਏਟ ਹਨ, ਵਿਭਾਗ ਨੇ ਵਿਦਿਅਕ ਯੋਗਤਾ 8ਵੀਂ ਪਾਸ ਹੋਣ ਲਈ ਕਿਹਾ ਹੈ। ਜਿਸ ਤਰ੍ਹਾਂ ਬਿਨੈਕਾਰਾਂ ਦੀ ਭੀੜ ਇਕੱਠੀ ਹੋਈ, ਉਸ ਤੋਂ ਇੰਝ ਲੱਗ ਰਿਹਾ ਸੀ ਜਿਵੇਂ ਪੂਰੇ ਨਿਗਮ ਕੰਪਲੈਕਸ ਵਿਚ ਬੇਰੁਜ਼ਗਾਰੀ ਮੇਲਾ ਲਗਾਇਆ ਜਾ ਰਿਹਾ ਹੋਵੇ।
ਹੈਰਾਨੀ ਦੀ ਗੱਲ ਹੈ ਕਿ ਇਨ੍ਹੀਂ ਦਿਨੀਂ ਮਰਦ-ਔਰਤਾਂ ਸਿਰਫ਼ 18 ਤੋਂ 19 ਹਜਾਰ ਰੁਪਏ ਮਾਸਿਕ ਤਨਖ਼ਾਹ ‘ਤੇ ਇਸ ਨੌਕਰੀ ਲਈ ਅਪਲਾਈ ਕਰ ਰਹੇ ਹਨ ।ਅਪਲਾਈ ਕਰਨ ਵਾਲੇ ਲੋਕਾਂ ਦੀ ਕਤਾਰ ਹੈ। ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਹੀ ਨਹੀਂ ਸਗੋਂ ਹਰਿਆਣਾ ਅਤੇ ਰਾਜਸਥਾਨ ਤੋਂ ਵੀ ਵੱਡੀ ਗਿਣਤੀ ਵਿਚ ਨੌਜਵਾਨ ਬੇਲਦਾਰ ਬਣਨ ਲਈ ਲਾਈਨ ਵਿਚ ਖੜ੍ਹੇ ਨਜ਼ਰ ਆਏ। ਸਰਕਾਰੀ ਨਿਯਮਾਂ ਅਨੁਸਾਰ ਕੁੱਲ 48 ਅਸਾਮੀਆਂ ਵਿੱਚੋਂ 16 ਅਸਾਮੀਆਂ ਔਰਤਾਂ ਲਈ ਰਾਖਵੀਆਂ ਹਨ, ਜਿਨ੍ਹਾਂ ਨੇ ਅਪਲਾਈ ਕੀਤਾ ਹੈ, ਉਨ੍ਹਾਂ ਵਿੱਚ ਨਾ ਸਿਰਫ਼ ਨੌਜਵਾਨ, ਸਗੋਂ ਲੜਕੀਆਂ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਕਤਾਰ ਵਿੱਚ ਖੜ੍ਹੇ ਹਨ|
ਇਸ ਮੌਕੇ ਜਦ ਲਾਇਨ ਵਿੱਚ ਲੱਗੇ ਖੜੇ ਇਕ ਨੌਜਵਾਨ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਦਾ ਕਹਿਣਾ ਸੀ ਕਿ ਉਹ ਸਰਦੂਲਗੜ੍ਹ ਜਿਲਾ ਮਾਨਸਾ ਤੋਂ ਆਏ ਹਨ ਅਤੇ ਉਹਨਾਂ ਨੂੰ ਲਾਈਨ ਵਿੱਚ ਲੱਗਿਆਂ ਤਕਰੀਬਨ ਤਿੰਨ ਘੰਟੇ ਹੋ ਗਏ ਪਰ ਅਜੇ ਤੱਕ ਵਾਰੀ ਨਹੀਂ ਆਈ ਇਸ ਸਬੰਧੀ ਕੁਝ ਨੌਜਵਾਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਕਾਫੀ ਧੁੰਦ ਹੋਣ ਕਾਰਨ ਉਹ ਸਵੇਰੇ ਤੋਂ ਹੀ ਚੱਲੇ ਸਨ ਅਤੇ ਧੁੰਦ ਕਾਰਨ ਲੇਟ ਹੋ ਗਏ ਤਾਂ ਅੱਗੇ ਜਾ ਕੇ ਦੇਖਿਆ ਤਾਂ ਲੰਬੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ ਉਹਨਾਂ ਕਿਹਾ ਕਿ ਧੁੰਦ ਕਾਰਨ ਪਹਿਲਾਂ ਬੱਸਾਂ ਨੇ ਲੇਟ ਕਰ ਦਿੱਤਾ ਅਤੇ ਹੁਣ ਲਾਈਨਾਂ ਕਾਰਨ ਲੇਟ ਹੋ ਗਏ ਹਨ।
ਇਸ ਸਬੰਧੀ ਮੋਗਾ ਦੇ ਮੇਅਰ ਬਲਜੀਤ ਸਿੰਘ ਚਾਨੀ ਨੇ ਕਿਹਾ ਕਿ ਨਗਰ ਨਿਗਮ ਵੱਲੋਂ ਬੇਲਦਾਰਾਂ ਦੀਆਂ ਅਸਾਮੀਆਂ ਕੱਢੀਆਂ ਗਈਆਂ ਹਨ ਜਿਨਾਂ ਵਿੱਚ 33 ਪਹਿਲਾ ਹੀ ਨੌਕਰੀ ਕਰਦੇ ਆ ਰਹੇ ਹਨ ਜੋ ਕਿ ਅਜੇ ਉਹ ਕੱਚੇ ਹਨ ਅਤੇ ਸਿਰਫ 16 ਰੱਖਣੇ ਹਨ ਉਹਨਾਂ ਕਿਹਾ ਕਿ ਉਹਨਾਂ ਕੋਲ 3300 ਸੋ ਦੇ ਕਰੀਬ ਅਰਜੀਆਂ ਆ ਚੁੱਕੀਆਂ ਹਨ ਅਤੇ 31 ਦਸੰਬਰ ਤੱਕ ਇਹ ਅਰਜੀਆਂ ਲਈਆਂ ਜਾਣਗੀਆਂ।