Connect with us

National

ਕਸ਼ਮੀਰ ਦੇ ਮਾਛਲ ਸੈਕਟਰ ‘ਚ ਵਾਪਰਿਆ ਵੱਡਾ ਹਾਦਸਾ, ਡੂੰਘੀ ਖੱਡ ਫਿਸਲਣ ਕਾਰਨ ਫੌਜ ਦੇ 3 ਜਵਾਨ ਹੋਏ ਸ਼ਹੀਦ

Published

on

ਕਸ਼ਮੀਰ ਦੇ ਮਾਛਲ ਸੈਕਟਰ ਵਿੱਚ ਅੱਜ ਇੱਕ ਵੱਡਾ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇੱਥੇ ਰੁਟੀਨ ਦੇ ਕੰਮ ਦੌਰਾਨ 1 ਜੇਸੀਓ ਅਤੇ 02 ਓਆਰਜ਼ ਦੀ ਟੀਮ ਡੂੰਘੀ ਖੱਡ ਵਿੱਚ ਖਿਸਕ ਗਈ। ਦਰਅਸਲ ਟ੍ਰੈਕ ‘ਤੇ ਅਚਾਨਕ ਬਰਫ ਡਿੱਗ ਗਈ, ਜਿਸ ਕਾਰਨ ਫੌਜ ਦੇ ਤਿੰਨ ਜਵਾਨ ਫਿਸਲ ਕੇ ਡੂੰਘੀ ਖੱਡ ‘ਚ ਜਾ ਡਿੱਗੇ। ਇਸ ਹਾਦਸੇ ‘ਚ 3 ਜਵਾਨ ਸ਼ਹੀਦ ਹੋ ਗਏ ਹਨ। ਤਿੰਨਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ।

ਇਹ ਤਿੰਨੋਂ ਫੌਜੀ ਭਾਰਤੀ ਫੌਜ ਦੀ ਚਿਨਾਰ ਕੋਰ ਦੇ ਸਿਪਾਹੀ ਸਨ। ਇਨ੍ਹਾਂ ਵਿੱਚ 1 ਜੇਸੀਓ (ਜੂਨੀਅਰ ਕਮਿਸ਼ਨਡ ਅਫਸਰ) ਅਤੇ 2 ਓਆਰ (ਹੋਰ ਰੈਂਕ) ਦੀ ਟੀਮ ਨਿਯਮਤ ਕਾਰਵਾਈ ਲਈ ਰਵਾਨਾ ਹੋ ਗਈ ਸੀ।