Punjab
ਲਾਟਰੀ ਦੀ ਟਿਕਟ ਖ੍ਰੀਦਣ ਆਇਆ ਵਿਅਕਤੀ ਦੁਕਾਨਦਾਰ ਨੂੰ ਇੰਝ ਲਾ ਗਿਆ ਹਜ਼ਾਰਾਂ ਦਾ ਚੂਨਾ
ਫਿਰੋਜ਼ਪੁਰ ‘ਚ ਲੋਕਾਂ ਦੇ ਮਨਾਂ ਅੰਦਰੋਂ ਪੁਲਿਸ ਦਾ ਖੌਫ਼ ਇਸ ਕਦਰ ਖਤਮ ਹੁੰਦਾ ਜਾ ਰਿਹਾ ਹੈ ਕਿ ਹੁਣ ਲੋਕ ਦਿਨ ਦਿਹਾੜੇ ਵੀ ਵੱਡੀਆਂ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਂਕ ਦੇ ਨਜ਼ਦੀਕ ਤੋਂ ਸਾਹਮਣੇ ਆਇਆ ਹੈ, ਜਿੱਥੇ ਲਾਟਰੀ ਦੀ ਟਿਕਟ ਖਰੀਦਣ ਆਇਆ ਵਿਅਕਤੀ ਦੁਕਾਨਦਾਰ ਨੂੰ ਹਜਾਰਾਂ ਰੁਪਏ ਦਾ ਚੂਨਾ ਲਗਾ ਗਿਆ ਜਿਸਦੀ ਪੂਰੀ ਘਟਨਾ ਸੀ.ਸੀ.ਟੀ.ਵੀ ਕੈਮਰੇ ‘ਚ ਕੈਦ ਹੋ ਚੁੱਕੀ ਹੈ।
ਪੀੜਤ ਦੁਕਾਨਦਾਰ ਪਰਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਦੁਕਾਨ ‘ਤੇ ਇੱਕ ਵਿਅਕਤੀ ਲਾਟਰੀ ਖਰੀਦਣ ਆਇਆ ਸੀ, ਜਿਸਨੇ ਲੋਈ ਦੀ ਬੁੱਕਲ ਮਾਰੀ ਹੋਈ ਸੀ ਅਤੇ ਲਾਟਰੀ ਨੰਬਰ ਚੈੱਕ ਕਰਦਾ ਕਰਦਾ ਉਹ ਵਿਅਕਤੀ ਲਾਟਰੀ ਦੀਆਂ ਟਿਕਟਾਂ ਚੁੱਕ ਕੇ ਫਰਾਰ ਹੋ ਗਿਆ।
ਦੁਕਾਨਦਾਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦਾ 20 ਤੋਂ 25 ਹਜਾਰ ਰੁਪਏ ਦਾ ਨੁਕਸਾਨ ਜਿਹੜਾ ਉਹ ਹੋ ਚੁੱਕਿਆ ਹੈ, ਜਿਸਦੀ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਚੁੱਕੀ ਹੈ ਅਤੇ ਚੋਰ ਦਾ ਵੀ ਪਤਾ ਚੱਲ ਚੁੱਕਿਆ ਜੋ ਗੁਰੂਹਰਸਹਾਏ ਨਾਲ ਸਬੰਧਤ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਉਸ ਵਿਅਕਤੀ ਨੂੰ ਕਾਬੂ ਕਰ ਬਣਦੀ ਕਾਰਵਾਈ ਕੀਤੀ ਜਾਵੇ।