Connect with us

Punjab

ਰਾਹੁਲ ਗਾਂਧੀ ਦੀ ਸੁਰੱਖਿਆ ਦੌਰਾਨ ਕੁਤਾਹੀ, ਸ਼ੱਕੀ ਵਿਅਕਤੀ ਆਇਆ ਨੇੜੇ

Published

on

ਪੰਜਾਬ ਵਿੱਚ ਭਾਰਤ ਜੋੜੋ ਯਾਤਰਾ ਦੌਰਾਨ ਰਾਹੁਲ ਗਾਂਧੀ ਦੀ ਸੁਰੱਖਿਆ ਵਿੱਚ ਦੋ ਵਾਰ ਕੁਤਾਹੀ ਹੋਈ । ਹੁਸ਼ਿਆਰਪੁਰ ‘ਚ ਪਹਿਲਾਂ ਇਕ ਨੌਜਵਾਨ ਦੌੜਦਾ ਆਇਆ ਅਤੇ ਰਾਹੁਲ ਨੂੰ ਜ਼ਬਰਦਸਤੀ ਜੱਫੀ ਪਾ ਲਈ। ਇਸ ਤੋਂ ਬਾਅਦ ਇਕ ਸ਼ੱਕੀ ਵੀ ਰਾਹੁਲ ਦੇ ਕਾਫੀ ਕਰੀਬ ਪਹੁੰਚ ਗਿਆ ਸੀ। ਜਾਣਕਾਰੀ ਅਨੁਸਾਰ ਜਦੋਂ ਨੌਜਵਾਨ ਨੇ ਰਾਹੁਲ ਨੂੰ ਜੱਫੀ ਪਾਈ ਤਾਂ ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਮਦਦ ਨਾਲ ਉਸ ਨੂੰ ਧੱਕਾ ਦੇ ਦਿੱਤਾ। ਇਸ ਤੋਂ ਬਾਅਦ ਬੱਸੀ ਪਿੰਡ ‘ਚ ਟੀ-ਬ੍ਰੇਕ ‘ਤੇ ਜਾਂਦੇ ਸਮੇਂ ਇਕ ਨੌਜਵਾਨ ਸਿਰ ‘ਤੇ ਭਗਵਾ ਕੱਪੜਾ ਬੰਨ੍ਹ ਕੇ ਰਾਹੁਲ ਦੇ ਨੇੜੇ ਆਇਆ। ਇਹ ਦੇਖ ਕੇ ਸੁਰੱਖਿਆ ਕਰਮਚਾਰੀਆਂ ਨੇ ਉਸ ਨੂੰ ਫੜ ਲਿਆ। ਇਹ ਦੋਵੇਂ ਘਟਨਾਵਾਂ 35 ਮਿੰਟ ਦੇ ਅੰਦਰ ਵਾਪਰੀਆਂ। ਇਹ ਸਥਿਤੀ ਉਦੋਂ ਹੈ ਜਦੋਂ ਰਾਹੁਲ ਗਾਂਧੀ ਨੂੰ ਪੰਜਾਬ ਵਿੱਚ ਵੱਧ ਤੋਂ ਵੱਧ ਸੁਰੱਖਿਆ ਦਿੱਤੀ ਗਈ ਹੈ। ਇੱਥੇ ਉਹ ਥ੍ਰੀ ਲੇਅਰ ਸਕਿਓਰਿਟੀ ਵਿੱਚ ਘੁੰਮ ਰਿਹਾ ਹੈ। ਜਿਸ ਵਿੱਚੋਂ ਪੰਜਾਬ ਪੁਲਿਸ ਦੀ ਘੇਰਾਬੰਦੀ, ਉਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਸਟੇਟ ਸੀਆਈਡੀ ਦੀ ਘੇਰਾਬੰਦੀ ਅਤੇ ਅੰਤ ਵਿੱਚ ਰਾਹੁਲ ਦੀ ਸੁਰੱਖਿਆ ਹੈ।