Connect with us

Ludhiana

ਲੁਧਿਆਣਾ ‘ਚ ਬੀ.ਆਰ.ਐਸ ਨਗਰ ਸ਼ੱਕੀ ਹਲਾਤਾਂ ‘ਚ ਮਿਲੀ ਮਹਿਲਾ ਦੀ ਲਾਸ਼, ਪ੍ਰਸ਼ਾਸਨ ‘ਤੇ ਕਰਫ਼ਿਊ ਕਮਾਂਡੋ ਮੌਕੇ ‘ਤੇ

Published

on

ਲੁਧਿਆਣਾ ਬੀ.ਆਰ.ਐਸ ਨਗਰ ਆਈ ਬਲੌਕ ਦੇ ਵਿਚ ਮਾਹੌਲ਼ ਉਸ ਵੇਲੇ ਸਹਿਮ ਗਿਆ ਜਦੋਂ ਮਹਿਲਾ ਦੀ ਲਾਸ਼ ਘਰ ਤੋਂ ਬਰਾਮਦ ਹੋਈ ਜਿਸ ਤੋਂ ਬਾਅਦ ਪੁਲਿਸ ਦੇ ਨਾਲ ਕਰੋਨਾ ਕਮਾਂਡੋ ਵੀ ਮੌਕੇ ‘ਤੇ ਪਹੁੰਚੇ। ਗੁਆਂਢੀਆਂ ਨੇ ਦੱਸਿਆ ਕਿ ਗੀਤਾ ਨਾਂ ਦੀ ਮਹਿਲਾ ਜਿਸ ਦੀ ਉਮਰ ਲਗਭਗ 42 ਸਾਲ ਦੱਸੀ ਜਾ ਰਹੀ ਹੈ ਇਥੇ ਕਿਰਾਏ ਤੇ ਰਹਿੰਦੀ ਸੀ, ਜਦ ਕਿ ਉਸ ਦਾ ਪਤੀ ਕੰਮਕਾਜ ਲਈ ਜ਼ਿਆਦਾਤਰ ਹੈਦਰਾਬਾਦ ਵਿੱਚ ਹੀ ਰਹਿੰਦਾ ਹੈ। ਉਧਰ ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਮਹਿਲਾ ਦੇ ਗੁਆਂਢੀਆਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਹਿਲਾ ਨੂੰ ਕੋਈ ਵਾਰਿਸ ਹੋਣ ਦੀ ਫਿਲਹਾਲ ਪੁਸ਼ਟੀ ਨਹੀਂ ਹੋਈ ਪਰ ਉਸ ਦਾ ਟੈਸਟ ਜ਼ਰੂਰ ਲੈ ਲਿਆ ਗਿਆ ਹੈ।

ਉਧਰ ਦੂਜੇ ਪਾਸੇ ਮੌਕੇ ਤੇ ਪੁੱਜੇ ਥਾਣਾ ਸਰਾਭਾ ਨਗਰ ਦੇ ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਭਾਵ ਬੁਧਵਾਰ ਸਵੇਰੇ ਹੀ ਇਸ ਸਬੰਧੀ ਜਾਣਕਾਰੀ ਮਿਲੀ ਸੀ। ਉਨ੍ਹਾਂ ਕਿਹਾ ਕਿ ਇਹ ਖੁਦਕੁਸ਼ੀ ਹੈ ਜਾਂ ਕਤਲ ਇਹ ਜਾਂਚ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਤਾਂ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਸਾਫ ਹੋਵੇਗਾ ਪਰ ਸ਼ੁਰੂਆਤੀ ਜਾਂਚ ‘ਚ ਇਹ ਕਤਲ ਦਾ ਹੀ ਮਾਮਲਾ ਲੱਗ ਰਿਹਾ ਹੈ।