Connect with us

National

ਕੋਰੋਨਾ ਦੇ ਪੰਜਵੇਂ ਦਿਨ ਘਟੇ ਐਕਟਿਵ ਕੇਸ,ਐਕਟਿਵ ਮਾਮਲਿਆਂ ਦੀ ਗਿਣਤੀ ਘਟ ਕੇ ਹੋਈ 57 ਹਜ਼ਾਰ

Published

on

ਪਿਛਲੇ 24 ਘੰਟਿਆਂ ਵਿੱਚ 9,355 ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ 26 ਲੋਕਾਂ ਦੀ ਮੌਤ ਹੋ ਗਈ ਹੈ। ਲਗਾਤਾਰ ਪੰਜਵੇਂ ਦਿਨ ਕੋਰੋਨਾ ਦੇ ਐਕਟਿਵ ਕੇਸ ਘਟੇ ਹਨ। 26 ਅਪ੍ਰੈਲ ਨੂੰ 57 ਹਜ਼ਾਰ 410 ਮਾਮਲੇ ਦਰਜ ਕੀਤੇ ਗਏ ਸਨ। ਇਸ ਤੋਂ ਪਹਿਲਾਂ 22 ਅਪ੍ਰੈਲ ਨੂੰ ਸਭ ਤੋਂ ਵੱਧ 67 ਹਜ਼ਾਰ 806 ਐਕਟਿਵ ਕੇਸ ਆਏ ਸਨ। 10 ਦਿਨਾਂ ਬਾਅਦ 60 ਹਜ਼ਾਰ ਤੋਂ ਘੱਟ ਐਕਟਿਵ ਹੋਇਆ ਹੈ। 16 ਅਪ੍ਰੈਲ ਨੂੰ ਦੇਸ਼ ‘ਚ 60,313 ਲੋਕਾਂ ਦਾ ਇਲਾਜ ਚੱਲ ਰਿਹਾ ਸੀ, ਜਿਸ ਤੋਂ ਬਾਅਦ ਇਹ ਅੰਕੜਾ ਵਧਦਾ ਗਿਆ।

ਇਸ ਹਫਤੇ ਸੋਮਵਾਰ ਨੂੰ 6 ਹਜ਼ਾਰ 934 ਨਵੇਂ ਸੰਕਰਮਿਤ ਪਾਏ ਗਏ। ਉੱਥੇ 24 ਮੌਤਾਂ ਹੋਈਆਂ। ਐਤਵਾਰ ਨੂੰ 6 ਹਜ਼ਾਰ 904 ਨਵੇਂ ਮਾਮਲੇ ਸਾਹਮਣੇ ਆਏ। ਸ਼ਨੀਵਾਰ ਨੂੰ ਕੋਰੋਨਾ ਦੇ 10 ਹਜ਼ਾਰ 112 ਨਵੇਂ ਮਾਮਲੇ ਸਾਹਮਣੇ ਆਏ, ਜਦੋਂ ਕਿ 29 ਲੋਕਾਂ ਦੀ ਮੌਤ ਹੋ ਗਈ। ਇਸ ਦੌਰਾਨ 9 ਹਜ਼ਾਰ 833 ਲੋਕ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਸ਼ੁੱਕਰਵਾਰ ਨੂੰ 12 ਹਜ਼ਾਰ 193 ਨਵੇਂ ਮਾਮਲੇ ਦਰਜ ਕੀਤੇ ਗਏ, ਜਦਕਿ 42 ਲੋਕਾਂ ਦੀ ਮੌਤ ਹੋ ਗਈ। 10 ਹਜ਼ਾਰ ਤੋਂ ਵੱਧ ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ।