Connect with us

National

ਆਨਲਾਈਨ ਕਲਾਸ ਜੁਆਇਨ ਕਰਨ ਤੋਂ ਬਾਅਦ ਵਿਅਕਤੀ ਦੇ ਖਾਤੇ ‘ਚੋਂ ਨਿਕਲੇ 64 ਲੱਖ ਰੁਪਏ

Published

on

ਭਾਰਤ ਵਿੱਚ ਹਰ ਇੱਕ ਦਿਨ ਨਵੇਂ ਨਵੇਂ ਤਰੀਕਿਆਂ ਨਾਲ ਧੋਖਾਧੜੀ ਹੋ ਰਹੀ ਹੈ। ਕਦੇ ਕਸਟਮਰ ਕੇਅਰ ‘ਤੇ ਅਤੇ ਕਦੇ ਨਿਵੇਸ਼ ਦੇ ਨਾਂ ‘ਤੇ। ਹੁਣ ਧੋਖਾਧੜੀ ਦਾ ਇੱਕ ਹੋਰ ਨਵਾਂ ਤਰੀਕਾ ਸਾਹਮਣੇ ਆਇਆ ਹੈ। ਆਨਲਾਈਨ ਕਲਾਸ ਜੁਆਇਨ ਕਰਨਾ ਇੱਕ ਵਿਅਕਤੀ ਨੂੰ ਇੰਨਾ ਮਹਿੰਗਾ ਪਿਆ ਹੈ ਕਿ ਉਸਨੇ ਕਦੇ ਸੋਚਿਆ ਹੀ ਨਹੀਂ ਹੋਵੇਗਾ। ਆਨਲਾਈਨ ਕਲਾਸ ਲਗਾਉਣ ਟਤੋਂ ਬਾਅਦ ਵਿਅਕਤੀ ਦੇ ਖਾਤੇ ‘ਚ 64 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।

ਧੋਖਾਧੜੀ ਦਾ ਇਹ ਮਾਮਲਾ ਵਿਸ਼ਾਲਕਸ਼ੀ ਨਗਰ (ਵਿਸ਼ਾਖਾਪਟਨਮ) ਦਾ ਹੈ ਅਤੇ ਇਹ ਧੋਖਾਧੜੀ WhatsApp ਦੁਆਰਾ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਵਿਅਕਤੀ ਸਟਾਕ ਐਕਸਚੇਂਜ ਨਾਂ ਦੇ ਵ੍ਹਾਟਸਐਪ ਗਰੁੱਪ ਦਾ ਮੈਂਬਰ ਸੀ ਅਤੇ ਇਸੇ ਗਰੁੱਪ ਤੋਂ ਉਸ ਨੂੰ ਸਟਾਕ ਮਾਰਕੀਟ ਵਿੱਚ ਸਰਟੀਫਿਕੇਸ਼ਨ ਅਤੇ ਟ੍ਰੇਨਿੰਗ ਕਲਾਸਾਂ ਲਈ ਇੱਕ ਹੋਰ ਗਰੁੱਪ ਵਿੱਚ ਸ਼ਾਮਿਲ ਕੀਤਾ ਗਿਆ ਸੀ।

ਵਿਅਕਤੀ ਤੋਂ ਸਕਿਓਰਿਟੀ ਦੇ ਨਾਂ ‘ਤੇ ਪੈਸੇ ਮੰਗੇ ਗਏ ਅਤੇ ਨਿਵੇਸ਼ ਵੀ ਇਹ ਕਹਿ ਕੇ ਕਰਾਇਆ ਗਿਆ ਕਿ ਦੁੱਗਣਾ ਪੈਸਾ ਰਿਟਰਨ ਮਿਲੇਗਾ। 64 ਲੱਖ ਰੁਪਏ ਨਿਵੇਸ਼ ਕਰਨ ਤੋਂ ਬਾਅਦ ਵਿਅਕਤੀ ਨੂੰ ਮਹਿਸੂਸ ਹੋਇਆ ਹੈ ਕਿ ਉਸ ਨਾਲ ਧੋਖਾ ਹੋਇਆ ਹੈ।ਇਹ ਮਾਮਲਾ ਵਿਸ਼ਾਖਾਪਟਨਮ ਥਾਣਾ ਚ ਦਰਜ ਕਰਵਾ ਦਿੱਤਾ ਗਿਆ ਹੈ |