Connect with us

National

ਅਗਨੀਵੀਰ ਸਕੀਮ: ਸੇਵਾਮੁਕਤੀ ਮਗਰੋਂ ਇੱਕ ਸੁਰੱਖਿਅਤ ਭਵਿੱਖ

Published

on

ਅਗਨੀਵੀਰ ਸਕੀਮ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਤੇ ਰਾਹੁਲ ਗਾਂਧੀ ਦੀ ਅਗਵਾਈ ਵਾਲੇ ਵਿਰੋਧੀ ਧਿਰ ਵਿਚਾਲੇ ਇੱਕ ਵੱਡੇ ਵਿਵਾਦ ਦਾ ਵਿਸ਼ਾ ਬਣ ਗਈ ਹੈ। ਰਾਹੁਲ ਗਾਂਧੀ ਤੇ ਉਨ੍ਹਾਂ ਦੇ ਸਹਿਯੋਗੀਆਂ ਨੇ ਸਰਕਾਰ ਉੱਤੇ ਇੱਕ ਅਜਿਹੀ ਯੋਜਨਾ ਲਾਗੂ ਕਰਨ ਦਾ ਇਲਜ਼ਾਮ ਲਗਾਇਆ ਹੈ ਜੋ ਅਗਨੀਵੀਰਾਂ ਦੇ ਭਵਿੱਖ ਨੂੰ ਖ਼ਤਰੇ ’ਚ ਪਾਉਂਦੀ ਹੈ। ਖ਼ਾਸ ਤੌਰ ਉੱਤੇ ਜਦੋਂ ਉਨ੍ਹਾਂ ਨੂੰ ਚਾਰ ਸਾਲ ਦੀ ਸੇਵਾ ਤੋਂ ਬਾਅਦ ਆਰਮਡ ਫੋਰਸਿਜ਼ ਤੋਂ ਬਾਹਰ ਕਰ ਦਿੱਤਾ ਜਾਵੇਗਾ। ਹਾਲਾਂਕਿ, ਇਹ ਧਿਆਨ ਦਿੱਤਾ ਜਾਣਾ ਚਾਹੀਦਾ ਹੈ ਕਿ ਅਜਿਹੇ ਅਗਨੀਵੀਰਾਂ ਨੂੰ ਸੇਵਾ ਤੋਂ ਬਾਅਦ ਦਿੱਤੇ ਜਾਣ ਵਾਲੇ ਲਾਭ ਬਹੁਤ ਜ਼ਿਆਦਾ ਹਨ, ਜੋ ਨਾ ਸਿਰਫ਼ ਉਨ੍ਹਾਂ ਨੂੰ ਚੰਗੀਆਂ ਨੌਕਰੀਆਂ ਲੱਭਣ ਵਿੱਚ ਮਦਦ ਕਰਦੀਆਂ ਹਨ, ਸਗੋਂ ਉਨ੍ਹਾਂ ਨੂੰ ਉੱਚ ਸਿੱਖਿਆ ਪ੍ਰਾਪਤ ਕਰਨ ਵਿੱਚ ਵੀ ਮਦਦ ਕਰਦੇ ਹਨ। ਉਦਾਹਰਣ ਦੇ ਤੌਰ ਉੱਤੇ ਅਗਨੀਵੀਰ ਯੋਜਨਾ ਵਿੱਚ ਸ਼ਾਮਲ ਲੋਕਾਂ ਨੂੰ ਉਨ੍ਹਾਂ ਦੀ ਸੇਵਾ ਲਈ ਅਹਿਮ ਇਨਾਮ ਮਿਲਦੇ ਹਨ।
ਉਨ੍ਹਾਂ ਨੂੰ 12 ਲੱਖ ਤੋਂ ਜ਼ਿਆਦਾ ਦੇ ਸੇਵਾਮੁਕਤੀ ਪੈਕੇਜ ਨਾਲ ਲਾਭ ਹੁੰਦਾ ਹੈ, ਜੋ ਉਨ੍ਹਾਂ ਦੇ ਭਵਿੱਖ ਲਈ ਇੱਕ ਮਜ਼ਬੂਤ ਵਿੱਤੀ ਆਧਾਰ ਪ੍ਰਦਾਨ ਕਰਦਾ ਹੈ।

ਇਹ ਪੈਕੇਜ ਉਨ੍ਹਾਂ ਨੂੰ ਨਵੀਆਂ ਭੂਮਿਕਾਵਾਂ ਵਿੱਚ ਬਦਲਣ ਵਿੱਚ ਮਦਦ ਕਰਦਾ ਹੈ, ਭਾਵੇਂ ਉਹ ਆਰਮਡ ਫੋਰਸਿਜ਼ ਵਿੱਚ ਹਨ, ਨਿੱਜੀ ਖ਼ੇਤਰ ਵਿੱਚ ਜਾਂ ਫ਼ਿਰ ਹੋਰ ਖ਼ੇਤਰਾਂ ਵਿੱਚ ਹੋਵੇ।
ਇਸ ਤੋਂ ਇਲਾਵਾ, ਇਹ ਯੋਜਨਾ ਨਿੱਜੀ ਅਤੇ ਪੈਰਾ-ਮਿਲਟਰੀ ਦੋਵਾਂ ਖ਼ੇਤਰਾਂ ਵਿੱਚ ਰੁਜ਼ਗਾਰ ਲਈ ਕੌਸ਼ਲ ਵਿਕਾਸ ਪ੍ਰਦਾਨ ਕਰਦੀ ਹੈ, ਜਿਸ ਨਾਲ ਵੱਖ-ਵੱਖ ਉਦਯੋਗਾਂ ਵਿੱਚ ਰੁਜ਼ਗਾਰ ਹਾਸਲ ਕਰਨ ਦੀ ਸਮਰੱਥਾ ਵੱਧਦੀ ਹੈ।
ਆਪਣਾ ਕਾਰੋਬਾਰ ਸ਼ੁਰੂ ਕਰਨ ਦੀ ਖਵਾਇਸ਼ ਰੱਖਣ ਵਾਲਿਆਂ ਲਈ, ਇਹ ਯੋਜਨਾ ਉੱਦਮੀ ਸੋਚ ਨੂੰ ਹੁੰਗਾਰਾ ਦਿੰਦੀ ਹੈ। ਉਨ੍ਹਾਂ ਨੂੰ ਆਪਣਾ ਕਾਰੋਬਾਰ ਚਲਾਉਣ ਵਿੱਚ ਮਦਦ ਕਰਨ ਲਈ ਸੰਸਾਧਨ ਅਤੇ ਸਹਾਇਤਾ ਦਿੰਦੀ ਹੈ।
ਰੱਖਿਆ ਮੰਤਰਾਲੇ ਦੇ ਪ੍ਰਧਾਨ ਸਲਾਹਕਾਰ ਲੈਫ਼ਟਿਨੇਟ ਜਨਰਲ ਵਿਨੋਦ ਜੀ ਖੰਡਾਰੇ ਨੇ ਕਿਹਾ, ‘‘ਇਸ ਤੋਂ ਇਲਾਵਾ, 10ਵੀਂ ਜਮਾਤ ਪੂਰੀ ਕਰਨ ਤੋਂ ਬਾਅਦ ਸ਼ਾਮਲ ਹੋਣ ਵਾਲੇ ਅਗਨੀਵੀਰਾਂ ਨੂੰ ਆਪਣੀ ਚਾਰ ਸਾਲ ਦੀ ਸੇਵਾ ਪੂਰੀ ਕਰਨ ਉੱਤੇ 12ਵੀਂ ਜਮਾਤ ਦੇ ਬਰਾਬਰ ਇੱਕ ਪ੍ਰਮਾਣ ਪੱਤਰ ਮਿਲੇਗਾ। ਇਹ ਵਿਕਾਸ ਉਨ੍ਹਾਂ ਦੇ ਮੌਕਿਆਂ ਨੂੰ ਅਹਿਮ ਰੂਪ ਵਿੱਚ ਅੱਗੇ ਵਧਾਉਂਦੀ ਹੈ, ਜਿਸ ਨਾਲ ਉਨ੍ਹਾਂ ਦੇ ਭਵਿੱਖ ਦੇ ਕਰੀਅਰ ਦੀਆਂ ਸੰਭਾਵਨਾਵਾਂ ਦੇ ਦਰਵਾਜ਼ੇ ਖੁੱਲ੍ਹਦ ਹਨ।”

ਅਗਨੀਵੀਰ ਯੋਜਨਾ ਸਿਰਫ਼ ਇੱਕ ਨਵੀਂ ਪਹਿਲ ਤੋਂ ਕਿਤੇ ਵੱਧ ਹੈ – ਇਹ ਦੇਸ਼ ਦੀ ਸੇਵਾ ਤੇ ਵਿਕਾਸ ਲਈ ਇੱਕ ਬਦਲਣ ਵਾਲਾ ਦ੍ਰਿਸ਼ਟੀਕੋਣ ਹੈ।
ਇੱਕ ਨੌਜਵਾਨ, ਵੱਧ ਅਨੁਕੂਲ ਅਤੇ ਜ਼ਿਆਦਾ ਪ੍ਰੇਰਣਾ ਵਾਲੇ ਸਮੂਹ ਨੂੰ ਹੁੰਗਾਰਾ ਦੇ ਕੇ, ਇਹ ਯੋਜਨਾ ਆਰਮਡ ਫੋਰਸਿਜ਼ ਨੂੰ ਮਜ਼ਬੂਤ ਕਰਦੀ ਹੈ। ਨਾਗਰਿਕਾਂ ਲਈ ਅਹਿਮ ਮੌਕੇ ਪ੍ਰਦਾਨ ਕਰਦੀ ਹੈ ਅਤੇ ਫੌਜ ਤੇ ਨਾਗਰਿਕਾਂ ਦੇ ਵਿਚਕਾਰ ਦੇ ਫਰਕ ਨੂੰ ਦੂਰ ਕਰਦੀ ਹੈ।

ਆਪਣੇ ਚੰਗੇ ਵਿੱਤੀ ਲਾਭ, ਕੌਸ਼ਲ-ਨਿਰਮਾਣ ਦੇ ਮੌਕਿਆਂ ਤੇ ਉੱਦਮੀ ਸੋਚ ਲਈ ਸਮਰਥਨ ਦੇ ਨਾਲ ਅਗਨੀਵੀਰ ਸਕੀਮ ਵਿਅਕਤੀਆਂ ਤੇ ਰਾਸ਼ਟਰ ਦੋਵਾਂ ਲਈ ਇੱਕ ਚੰਗਾ, ਵੱਧ ਗਤੀਸ਼ੀਲ ਭਵਿੱਖ ਦਾ ਮਾਰਗ ਪੱਧਰਾ ਕਰ ਰਹੀ ਹੈ।
ਅਗਨੀਵੀਰ ਯੋਜਨਾ ਦੇ ਤਹਿਤ ਨੌਜਵਾਨਾਂ ਨੂੰ ਦਿੱਤੇ ਗਏ ਇਹ ਲਾਭ ਰਾਹੁਲ ਗਾਂਧੀ ਤੇ ਉੱਤਰ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਅਖਿਲੇਸ਼ ਯਾਦਵ ਵਰਗੇ ਲੋਕਾਂ ਵੱਲੋਂ ਸੁਧਾਰ ਬਾਰੇ ਫ਼ੈਲਾਏ ਜਾ ਰਹੇ ਝੂਠੇ ਪ੍ਰਚਾਰ ਦਾ ਖੰਡਨ ਕਰਦੇ ਪ੍ਰਤੀਤ ਹੁੰਦੇ ਹਨ।

ਸਾਬਕਾ ਭਾਰਤੀ ਫੌਜ ਅਧਿਕਾਰੀ ਮੇਜਰ ਮਾਣਿਕ ਐੱਮ ਜੌਲੀ ਨੇ ਇਸ ਗੱਲ ਉੱਤੇ ਜ਼ੋਰ ਦਿੱਤਾ ਕਿ ਕਾਂਗਰਸ ਤੇ ਹੋਰ ਲੋਕਾਂ ਵੱਲੋਂ ਅਗਨੀਵੀਰ ਸਕੀਮ ਦੀ ਆਲੋਚਨਾ ਜ਼ਿਆਦਾ ਵੈਧ ਹੁੰਦੀ ਜੇ ਇਹ ਸਭ ਝੂਠ ਤੇ ਪ੍ਰਚਾਰ ਨਾ ਹੁੰਦਾ।
ਰੱਖਿਆ ਮਾਹਰ ਨੇ ਹਾਲ ਹੀ ਵਿੱਚ ਇੱਕ ਵਿਦੇਸ਼ੀ ਪ੍ਰਕਾਸ਼ਨ ਨੂੰ ਦੱਸਿਆ, ‘‘ਅਫ਼ਸੋਸ ਦੀ ਗੱਲ ਹੈ ਕਿ ਰਾਹੁਲ ਗਾਂਧੀ ਤੇ ਅਖਿਲੇਸ਼ ਯਾਦਵ ਜੋ ਕੁਝ ਵੀ ਕਰ ਰਹੇ ਹਨ ਉਹ ਮੁੱਧੇ ਨੂੰ ਸਿਰਫ਼ ਸਨਸਨੀਖੇਜ਼ ਬਣਾ ਰਿਹਾ ਹੈ।’’
ਮੇਜਰ ਮਾਣਿਕ ਨੇ ਮੰਨਿਆ ਕਿ ਕਾਂਗਰਸ ਦੀ ਅਗਵਾਈ ਵਿੱਚ ਵਿਰੋਧੀ ਧਿਰ, ਅਧਿਕਾਰੀਆਂ ਤੇ ਜਵਾਨਾਂ, ਰੈਗੂਲਰ ਫੌਜੀਆਂ ਬਨਾਮ ਅਗਨੀਵੀਰਾਂ, ਤਜਰਬੇਕਾਰ ਬਨਾਮ ਸੇਵਾਮੁਕਤ ਆਦਿ ਵਿਚਾਲੇ ਦਰਾਰ ਪੈਦਾ ਕਰਨ ਦੇ ਨਿਰੰਤਰ ਮਿਸ਼ਨ ਉੱਤੇ ਹੈ। ਇਸ ਲਈ ਉਨ੍ਹਾਂ ਦੀ ਆਲੋਚਨਾ ਵੰਡੋ ਤੇ ਰਾਜ ਕਰੋ ਦੇ ਏਜੰਡੇ ਨਾਲ ਆਉਂਦੀ ਹੈ।ਉਨ੍ਹਾਂ ਨੇ ਸਿੱਟਾ ਕੱਢਿਆ, ‘‘ਸਿਆਸਦਾਨਾਂ ਦਾ ਇਹ ਸੋਚਣਾ ਕਿ ਫੌਜ ਦੇ ਹੈੱਡਕੁਆਰਟਰ ਵਿੱਚ ਬੈਠੇ ਅਧਿਕਾਰੀ ਫੌਜ ਦੀ ਭਲਾਈ ਤੇ ਪ੍ਰਭਾਵਸ਼ੀਲਤਾ ਬਾਰੇ ਘੱਟ ਚਿੰਤਤ ਹੋਣਗੇ, ਆਪਣੇ ਆਪ ਵਿੱਚ ਇੱਕ ਸ਼ੱਕੀ ਰੁਖ ਹੈ।’’

(ਸਟੋਰੀ – ਆਕਾਸ਼ ਮਹਾਜਨ, ਇਨਪੁੱਟ ਹੈੱਡ, ਵਰਲਡ ਪੰਜਾਬੀ ਟੀਵੀ)