India
” AI ਫੋਟੋ APP’s ਤੋਂ ਸਾਵਧਾਨ!”
NEWS : ਅੱਜਕੱਲ੍ਹ ਦੀ ਡਿਜ਼ਿਟਲ ਦੁਨੀਆ ਵਿੱਚ ਫੋਟੋ ਐਡਿਟਿੰਗ ਸਿਰਫ਼ ਇੱਕ ਸ਼ੌਂਕ ਨਹੀਂ ਰਹੀ, ਬਲਕਿ ਇਹ ਨਵੀਂ ਪੀੜ੍ਹੀ ਦਾ ਫੈਸ਼ਨ ਤੇ ਸਟਾਈਲ ਬਣ ਗਿਆ ਹੈ। ਟ੍ਰੈਂਡਿੰਗ ਐਪਸ ਨੇ ਨੌਜਵਾਨਾਂ ਦੀ ਸੋਸ਼ਲ ਮੀਡੀਆ ਦੇ ਨਜ਼ਰਿਏ ਨੂੰ ਬਦਲ ਕੇ ਰੱਖ ਦਿੱਤੀ ਹੈ।” ਅੱਜਕੱਲ੍ਹ ਫੋਟੋ ਐਡੀਟਿੰਗ ਐਪਸ ਅਤੇ ਟੂਲਜ਼ ਨੌਜਵਾਨਾਂ ਦੀ ਸਭ ਤੋਂ ਵੱਡੀ ਪਸੰਦ ਬਣ ਰਹੇ ਹਨ। ਚਾਹੇ ਗੱਲ ਹੋਵੇ Gemini, Ai, Remini ਜਾਂ FaceApp ਵਰਗੀਆਂ ਨਵੀਆਂ ਐਪਸ ਦੇ ਖ਼ਾਸ effects ਨਾਲ ਫੋਟੋਆਂ ਨੂੰ ਇਕ ਨਵੀਂ ਸ਼ਕਲ ਮਿਲਦੀ ਹੈ।
ਲੋਕ ਆਪਣੀ ਸੈਲਫ਼ੀ ਨੂੰ 3D ਇਫੈਕਟ, AI ਫਿਲਟਰ, ਸਕਿਨ ਸਮੂਦਨਿੰਗ, ਬੈਕਗ੍ਰਾਊਂਡ ਅਤੇ ਰੀਅਲਿਸਟਿਕ ਟਚ ਨਾਲ ਹੋਰ ਵੀ ਖੂਬਸੂਰਤ ਬਣਾਉਂਦੇ ਹਨ। ਖ਼ਾਸ ਕਰਕੇ AI ਜਨਰੇਟਿਡ ਇਮੇਜ ਫੀਚਰ, ਜਿਸ ਨਾਲ ਯੂਜ਼ਰ ਆਪਣੀ ਤਸਵੀਰ ਨੂੰ ਫਿਲਮ ਸਟਾਰ ਜਾਂ ਆਰਟਿਸਟਿਕ ਰੂਪ ਵਿੱਚ ਬਦਲ ਸਕਦਾ ਹੈ, ਕਾਫੀ ਟ੍ਰੈਂਡ ਵਿੱਚ ਹੈ
ਪਰ ਇਥੇ ਇਕ ਗੱਲ ਧਿਆਨ ਵਿੱਚ ਰੱਖਣ ਵਾਲੀ ਹੈ ਜ਼ਿਆਦਾਤਰ ਇਹ ਐਪਸ ਤੁਹਾਡੀਆਂ ਫੋਟੋਆਂ ਤੇ ਡਾਟਾ ਆਪਣੇ ਸਰਵਰ ’ਤੇ ਸਟੋਰ ਕਰਦੀਆਂ ਹਨ। ਇਸਦਾ ਮਤਲਬ ਹੈ ਕਿ ਤੁਹਾਡੀ ਤਸਵੀਰਾਂ ਦਾ ਕਿਸੇ ਹੋਰ ਚੀਜ਼ ਲਈ ਇਸਤੇਮਾਲ ਵੀ ਹੋ ਸਕਦਾ ਹੈ।, ਜਿਸ ਨਾਲ ਉਹ ਤੁਹਾਡੇ ਅਪਲੋਡ ਕੀਤੇ ਫੋਟੋਜ਼ ਨੂੰ ਆਪਣੇ ਤਰੀਕੇ ਨਾਲ ਵਰਤ ਸਕਦੇ ਹਨ। ਇਸ ਲਈ ਜਦੋਂ ਵੀ ਤੁਸੀਂ ਕੋਈ ਐਪ ਡਾਊਨਲੋਡ ਕਰਦੇ ਹੋ, ਟਰਮਜ਼ ਐਂਡ ਕੰਡੀਸ਼ਨਜ਼ ਨੂੰ ਪੜ੍ਹਨਾ ਬਹੁਤ ਜ਼ਰੂਰੀ ਹੈ। ਨਾ ਸਿਰਫ਼ ਡਾਟਾ ਸੁਰੱਖਿਆ ਲਈ, ਸਗੋਂ ਆਪਣੀ ਪਰਾਈਵੇਸੀ ਬਚਾਉਣ ਲਈ ਵੀ। ਇਸ ਸਮੇਂ, ਇਹ ਏਅਰ ਫੋਟੋ ਟੂਲਜ਼ ਨੌਜਵਾਨਾਂ ਲਈ ਫੈਸ਼ਨ, ਮਨੋਰੰਜਨ ਅਤੇ creativity ਦਾ ਨਵਾਂ ਸਾਧਨ ਬਣੇ ਹੋਏ ਹਨ। ਪਰ ਯਾਦ ਰੱਖੋ, ਹਰ ਟ੍ਰੈਂਡ ਨਾਲ ਸਾਵਧਾਨੀ ਵੀ ਜ਼ਰੂਰੀ ਹੈ।
