Connect with us

Ludhiana

ਸ਼ਰਾਬ ਮਾਮਲੇ ‘ਚ ਅੜਿੱਕੇ ਆਇਆ ਕੈਬਨਿਟ ਮੰਤਰੀ ਭਾਰਤ ਭੂਸ਼ਣ

Published

on

  • ਮਹੇਸ਼ ਇੰਦਰ ਗਰੇਵਾਲ ਨੇ ਚੁੱਕੇ ਸਵਾਲ
  • ਸ਼ਰਾਬ ਮਾਮਲੇ ਨੂੰ ਲੈ ਕੇ ਮੰਤਰੀ ਆਸ਼ੂ ‘ਤੇ ਸਵਾਲ
  • ‘ਐਨੀ ਵੱਡੀ ਮਾਤਰਾ ‘ਚ ਲੁਧਿਆਣਾ ਤੋਂ ਕਿਵੇਂ ਚਲਾ ਗਿਆ ਥਿਨਰ’
  • ਪੇਂਟ ਕਾਰੋਬਾਰੀ ਦੇ ਮੰਤਰੀ ਆਸ਼ੂ ਨਾਲ ਕੀ ਹੈ ਸਬੰਧ-SAD

ਲੁਧਿਆਣਾ, 05 ਅਗਸਤ (ਸੰਜੀਵ ਸੂਦ): ਪੰਜਾਬ ਵਿੱਚ ਜ਼ਹਿਰੀਲੀ ਸ਼ਰਾਬ ਨੂੰ ਲੈ ਕੇ ਲਗਾਤਾਰ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਲੁਧਿਆਣਾ ਤੋਂ ਬੀਤੇ ਦਿਨ ਪੇਂਟ ਕਾਰੋਬਾਰੀ ਰਾਜੀਵ ਜੋਸ਼ੀ ਨੂੰ ਪੁਲਿਸ ਵੱਲੋਂ ਹਿਰਾਸਤ ਵਿਚ ਲਿਆ ਗਿਆ ਹੈ ਜਿਸ ਦੀਆਂ ਤਸਵੀਰਾਂ ਲੁਧਿਆਣਾ ਤੋਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਵਾਇਰਲ ਹੋ ਰਹੀਆਂ ਹਨ। ਜਿਸ ਨੂੰ ਲੈ ਕੇ ਹੁਣ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਗਏ ਹਨ। ਮਹੇਸ਼ ਇੰਦਰ ਗਰੇਵਾਲ ਨੇ ਕਿਹਾ ਹੈ ਕਿ ਇਸ ਪੂਰੇ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ। ਗਰੇਵਾਲ ਨੇ ਕਿਹਾ ਕਿ ਪੰਜਾਬ ਸਰਕਾਰ ਜੋ ਅੰਕੜਾਂ ਮੌਤਾਂ ਦਾ ਦੱਸ ਰਹੀ ਹੈ ਉਹ ਇਸ ਤੋਂ ਕਿਤੇ ਜ਼ਿਆਦਾ ਹੈ, ਗਰੇਵਾਲ ਨੇ ਕਿਹਾ ਸਾਡੇ ਸੂਤਰਾਂ ਦੇ ਮੁਤਾਬਕ 200 ਤੋਂ ਵੱਧ ਲੋਕਾਂ ਦੀ ਜਾਨ ਗਈ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਐਨੀ ਵੱਡੀ ਤਾਦਾਦ ਦੇ ਵਿੱਚ ਥੀਨਰ ਲੁਧਿਆਣਾ ਤੋਂ ਬਾਹਰ ਕਿਵੇਂ ਗਿਆ। ਗਰੇਵਾਲ ਵੱਲੋਂ ਸਵਾਲ ਚੁੱਕਦੇ ਹੋਏ ਮੰਗ ਕੀਤੀ ਕਿ ਇਸ ਸਬੰਧੀ ਸਰਕਾਰ ਨਿਰਪੱਖਤਾ ਨਾਲ ਜਾਂਚ ਕਰਵਾਏ।

Continue Reading
Click to comment

Leave a Reply

Your email address will not be published. Required fields are marked *