Connect with us

Jalandhar

ਜਲੰਧਰ ਨਾਕੇ ‘ਤੇ ਰੋਕੀ ਗਈ ਆਲਟੋ ਕਾਰ,ਬਰਾਮਦ ਹੋਏ ਨਾਜਾਇਜ਼ ਹਥਿਆਰ…

Published

on

ਜਲੰਧਰ 20 ਜੂਨ 2023: ਜਲੰਧਰ ‘ਚ ਪੁਲਿਸ ਵਲੋਂ ਲਗਾਏ ਗਏ ਨਾਕੇ ‘ਤੇ ਥਾਣਾ ਮਕਸੂਦਾਂ ਦੀ ਪੁਲਸ ਨੇ ਆਲਟੋ ਕਾਰ ‘ਚ ਸਵਾਰ 5 ਨੌਜਵਾਨਾਂ ਨੂੰ 3 ਨਾਜਾਇਜ਼ ਪਿਸਤੌਲਾਂ ਅਤੇ ਗੋਲੀਆਂ ਸਣੇ ਕਾਬੂ ਕੀਤਾ ਹੈ। ਉੱਥੇ ਹੀ ਮੁਲਜ਼ਮਾਂ ਨੇ ਮੰਨਿਆ ਕਿ ਉਨ੍ਹਾਂ ਦੀ ਕਿਸੇ ਨਾਲ ਰੰਜਿਸ਼ ਸੀ, ਜਿਸ ਕਾਰਨ ਉਨ੍ਹਾਂ ਨੇ ਨਾਜਾਇਜ਼ ਅਸਲਾ ਖਰੀਦਿਆ ਸੀ। ਪੰਜ ਨੌਜਵਾਨਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਰਿਮਾਂਡ ‘ਤੇ ਲਿਆ ਗਿਆ ਹੈ। ਪੁਲੀਸ ਇਸ ਗੱਲ ਦਾ ਪਤਾ ਲਗਾ ਰਹੀ ਹੈ ਕਿ ਉਪਰੋਕਤ ਮੁਲਜ਼ਮਾਂ ਨੇ ਹਥਿਆਰ ਕਿਸ ਕੋਲੋਂ ਖਰੀਦੇ ਸਨ।

ਥਾਣਾ ਮਕਸੂਦਾਂ ਦੇ ਇੰਚਾਰਜ ਸਿਕੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਟੀਮ ਸਣੇ ਵਿਧੀਪੁਰ ਫਾਟਕ ਨੇੜੇ ਮੌਜੂਦ ਸਨ। ਇਸੇ ਦੌਰਾਨ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਕਰਤਾਰਪੁਰ ਤੋਂ ਜਲੰਧਰ ਵੱਲ ਆ ਰਹੀ ਇੱਕ ਆਲਟੋ ਕਾਰ ਵਿੱਚ ਸਵਾਰ ਪੰਜ ਨੌਜਵਾਨ ਤਿੰਨ ਹਥਿਆਰ ਲੈ ਕੇ ਆ ਰਹੇ ਹਨ। ਉਸ ਨੇ ਤੁਰੰਤ ਉੱਥੇ ਨਾਕਾਬੰਦੀ ਕਰਕੇ ਆਲਟੋ ਕਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਕਾਰ ਚਾਲਕ ਨੇ ਕਾਰ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਪੁਲੀਸ ਨੇ ਕਾਰ ਰੋਕ ਕੇ ਕਾਰ ਵਿੱਚ ਸਵਾਰ ਪੰਜ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਤਲਾਸ਼ੀ ਲੈਣ ‘ਤੇ ਉਨ੍ਹਾਂ ਕੋਲੋਂ ਤਿੰਨ ਪਿਸਤੌਲ ਅਤੇ ਗੋਲੀਆਂ ਬਰਾਮਦ ਹੋਈਆਂ। ਬਰਾਮਦ ਕੀਤੇ ਹਥਿਆਰਾਂ ਵਿੱਚੋਂ ਕੋਈ ਵੀ ਲਾਇਸੈਂਸੀ ਨਹੀਂ ਨਿਕਲਿਆ।

ਮੁਲਜ਼ਮਾਂ ਦੀ ਪਛਾਣ ਪਵਨ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਆਰੀਆ ਨਗਰ, ਰਕਸ਼ਿਤ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਬਾਉਲੀ ਮੁਹੱਲਾ, ਪੁਰੋਹਿਤ ਸੂਰੀ ਪੁੱਤਰ ਸੁਨੀਲ ਸੂਰੀ ਵਾਸੀ ਸਰਪੰਚ ਕਲੋਨੀ, ਮੋਹਿਤ ਸ਼ਰਮਾ ਪੁੱਤਰੀ ਕੁਮਾਰ ਵਾਸੀ ਪਿੰਡ ਬੌਲੀ ਵਜੋਂ ਹੋਈ ਹੈ। ਕਿਸ਼ਨ ਗੋਪਾਲ ਵਾਸੀ ਭੱਲੀਆਂ ਮੁਹੱਲਾ ਅਤੇ ਸਰਬਜੀਤ ਸਿੰਘ ਉਰਫ਼ ਸ਼ੇਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਚੰਦਨ ਨਗਰ ਕਰਤਾਰਪੁਰ ਦੇ ਰੂਪ ਵਿੱਚ ਹੋਇਆ ਹੈ। ਪੁਲਿਸ ਨੇ ਪੰਜਾਂ ਨੂੰ ਰਿਮਾਂਡ ‘ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਮੁਲਜ਼ਮਾਂ ਦਾ ਕਿਸੇ ਗਰੋਹ ਨਾਲ ਸਬੰਧ ਤਾਂ ਨਹੀਂ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ।