Connect with us

National

ਨਾਗਾਲੈਂਡ ‘ਚ ਅੱਜ ਅਮਿਤ ਸ਼ਾਹ ਦਾ ਰੋਡ ਸ਼ੋਅ,ਭਾਜਪਾ ਲਈ ਸੋਮ ‘ਚ ਚੋਣ ਰੈਲੀ ਨੂੰ ਕਰਨਗੇ ਸੰਬੋਧਨ

Published

on

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸੋਮਵਾਰ ਤੋਂ ਦੋ ਦਿਨਾਂ ਦੌਰੇ ‘ਤੇ ਨਾਗਾਲੈਂਡ ਜਾਣਗੇ। ਉਹ ਲਗਾਤਾਰ ਦੋ ਦਿਨ ਜਨ ਸਭਾਵਾਂ ਨੂੰ ਸੰਬੋਧਨ ਕਰਨਗੇ। ਸੋਮਵਾਰ ਨੂੰ ਉਹ ਨਾਗਾਲੈਂਡ ਦੇ ਮੋਨ ‘ਚ ਭਾਸ਼ਣ ਦੇਣਗੇ, ਜਦਕਿ ਮੰਗਲਵਾਰ ਨੂੰ ਉਹ ਮੇਘਾਲਿਆ ਦੇ ਸ਼ਿਲਾਂਗ ‘ਚ ਚੋਣ ਸਭਾ ਨੂੰ ਸੰਬੋਧਨ ਕਰਨਗੇ।

ਦੱਸ ਦੇਈਏ ਕਿ ਨਾਗਾਲੈਂਡ ਦੀਆਂ 60 ਮੈਂਬਰੀ ਵਿਧਾਨ ਸਭਾ ਸੀਟਾਂ ਲਈ 27 ਫਰਵਰੀ ਨੂੰ ਵੋਟਿੰਗ ਹੋਣੀ ਹੈ। ਜਿਸ ਦਾ ਨਤੀਜਾ ਮਾਰਚ ਨੂੰ ਆਵੇਗਾ। ਭਾਜਪਾ ਨੇਤਾ ਨਲਿਨ ਕੋਹਲੀ ਮੁਤਾਬਕ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਡਾ ਦੀ ਰੈਲੀ ਵੀ ਅਗਲੇ 4 ਤੋਂ 5 ਦਿਨਾਂ ‘ਚ ਨਾਗਾਲੈਂਡ ‘ਚ ਹੋ ਸਕਦੀ ਹੈ।

ਨਾਗਾਲੈਂਡ ਵਿੱਚ ਇਸ ਸਮੇਂ ਨੈਸ਼ਨਲ ਡੈਮੋਕਰੇਟਿਕ ਪ੍ਰੋਗਰੈਸਿਵ ਪਾਰਟੀ ਦਾ ਰਾਜ ਹੈ। ਨੀਫਿਉ ਰੀਓ ਮੁੱਖ ਮੰਤਰੀ ਹਨ। ਐਨਡੀਪੀਪੀ 2017 ਵਿੱਚ ਹੋਂਦ ਵਿੱਚ ਆਈ ਸੀ। ਐਨਡੀਪੀਪੀ ਨੇ ਫਿਰ 18 ਅਤੇ ਭਾਜਪਾ ਨੇ 12 ਸੀਟਾਂ ਜਿੱਤੀਆਂ। ਚੋਣਾਂ ਤੋਂ ਪਹਿਲਾਂ ਦੋਵਾਂ ਪਾਰਟੀਆਂ ਨੇ ਗਠਜੋੜ ਕਰ ​​ਲਿਆ ਸੀ। ਸਰਕਾਰ ਵਿੱਚ NDPP, BJP NPP ਅਤੇ JDU ਸ਼ਾਮਲ ਹਨ। ਪਿਛਲੇ ਸਾਲ ਦੋਹਾਂ ਪਾਰਟੀਆਂ ਨੇ ਸਾਂਝੇ ਬਿਆਨ ‘ਚ ਕਿਹਾ ਸੀ ਕਿ NDPP 40 ਸੀਟਾਂ ‘ਤੇ ਅਤੇ ਭਾਜਪਾ 20 ਸੀਟਾਂ ‘ਤੇ ਇਕੱਠੇ ਚੋਣ ਲੜੇਗੀ।