Connect with us

Punjab

ਅੰਮ੍ਰਿਤਸਰ : 42 ਸਾਲਾਂ ਵਿਅਕਤੀ ਨੇ ਕੀਤੀ ਆਤਮਹੱਤਿਆ, ਸਕਿਉਰਟੀ ਗਾਰਡ ਦੀ ਕਰਦਾ ਸੀ ਨੌਕਰੀ

Published

on

deadbody goa

28 ਮਾਰਚ 2024: ਅੰਮ੍ਰਿਤਸਰ ਤੋਂ ਦੁਖਦਾਈ ਖ਼ਬਰ ਸਾਹਮਣੇ ਆਈ ਹੈ ਜਿਥੇ ਇੱਕ 42 ਸਾਲਾਂ ਵਿਅਕਤੀ ਨੇ ਪੱਖੇ ਨਾਲ ਲਟਕ ਕੇ ਆਪਣੀ ਜੀਵਨਲੀਲਾ ਸਮਾਪਤ ਕਰ ਲਈ ਹੈ । ਪਰਿਵਾਰਕ ਮੈਂਬਰਾਂ ਦੇ ਦੱਸਣ ਮੁਤਾਬਕ ਮ੍ਰਿਤਕ ਕਮਲ ਕੁਮਾਰ ਸ਼ਰਮਾ ਜੋ ਗੋਕੁਲ ਵਿਹਾਰ ਦਾ ਰਹਿਣ ਵਾਲਾ ਸੀ ਅਤੇ ਸਿਕਊਰਟੀ ਗਾਰਡ ਦੀ ਡਿਊਟੀ ਕਰਦਾ ਸੀ। ਡਿਪ੍ਰੈਸ਼ਨ ‘ਚ ਹੋਣ ਕਾਰਨ ਉਸ ਦੀਆਂ ਦਵਾਈਆਂ ਚੱਲ ਰਹੀਆਂ ਸੀ। ਬੀਤੇ ਕੁਝ ਦਿਨ ਪਹਿਲਾ ਇਸਦੀ ਪਤਨੀ ਰਾਜੀ ਖੁਸ਼ੀ ਆਪਣੇ ਪੇਕੇ ਗਈ ਸੀ। ਪਰ ਅੱਜ ਅਚਾਨਕ ਹੀ ਕਮਲ ਕੁਮਾਰ ਵੱਲੋਂ ਆਤਮਹੱਤਿਆਂ ਕਰ ਲਈ ਗਈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੱਸਿਆ ਕੀ ਦੋਵਾਂ ਪਤੀ ਪਤਨੀ ਦਾ ਵੀ ਆਪਸ ‘ਚ ਕੋਈ ਝਗੜਾ ਨਹੀਂ ਸੀ।

ਪੁਲਿਸ ਦੇ ਦੱਸਣ ਮੁਤਾਬਕ ਮ੍ਰਿਤਕ ਦੀ ਪਤਨੀ ਵੱਲੋਂ ਦਰਵਾਜਾ ਖੜਕਾਇਆ ਗਿਆ ਪਰ ਕਿਸੇ ਨੇ ਦਰਵਾਜਾ ਨਹੀਂ ਖੋਲਿਆ ਜਿਸ ਤੋਂ ਬਾਅਦ ਗੁਆਂਢੀਆਂ ਵੱਲੋਂ ਕੰਦ ਟੱਪ ਕੇ ਦੇਖਿਆ ਗਿਆਂ ਕੀ ਤਾਂ ਪਤਾ ਲੱਗਾ ਕੀ ਕਮਲ ਸ਼ਰਮਾ ਨੇ ਪੱਖੇ ਨਾਲ ਲਟਕ ਕੇ ਆਤਮਹੱਤਿਆ ਸਮਾਪਤ ਕਰ ਲਈ ਹੈ।ਫਿਲਹਾਲ ਪੁਲਿਸ ਦੇ ਦੱਸਣ ਮੁਤਾਬਕ ਉਹਨਾਂ ਨੂੰ ਕਿਸੇ ਵੀ ਤਰਾਂ ਦਾ ਕੋਈ ਸੁਸਾਈਡ ਨੋਟ ਬਰਾਮਦ ਨਹੀਂ ਹੋਇਆ। ਬੋਡੀ ਨੂੰ ਪੋਸਟ ਮਾਟਮ ਲਈ ਭੇਜ ਦਿੱਤਾ ਗਿਆ ਹੈ।