Connect with us

National

ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ ਇਕ ਹੋਰ ਗ੍ਰਿਫਤਾਰੀ: ਗੋਆ ਚੋਣਾਂ ਦੌਰਾਨ ED ਨੇ ਰਾਜੇਸ਼ ਜੋਸ਼ੀ ਨੂੰ ਕੀਤਾ ਗ੍ਰਿਫਤਾਰ

Published

on

ਦਿੱਲੀ ਸ਼ਰਾਬ ਘੁਟਾਲੇ ਮਾਮਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ ਹੋਈ ਹੈ। ਈਡੀ ਨੇ ਰਥ ਐਡਵਰਟਾਈਜ਼ਿੰਗ ਕੰਪਨੀ ਨਾਲ ਜੁੜੇ ਰਾਜੇਸ਼ ਜੋਸ਼ੀ ਨੂੰ ਗੋਆ ਚੋਣਾਂ ਦੌਰਾਨ ਮਨੀ ਲਾਂਡਰਿੰਗ ਦੇ ਦੋਸ਼ ‘ਚ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਰਾਜੇਸ਼ ਨੇ ਗੋਆ ਚੋਣਾਂ ਲਈ ਕਥਿਤ ਤੌਰ ‘ਤੇ ਆਪਣੀ ਵਿਗਿਆਪਨ ਕੰਪਨੀ ਰਥ ਐਡ ਰਾਹੀਂ 30 ਕਰੋੜ ਰੁਪਏ ਲਏ ਸਨ। ਇਸ ਵਿਚ ਉਸ ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਦੋਸ਼ੀ ਦਿਨੇਸ਼ ਅਰੋੜਾ ਨੇ ਸਮਰਥਨ ਦਿੱਤਾ ਸੀ। ਦਿਨੇਸ਼ ‘ਆਪ’ ਦੇ ਵਿਜੇ ਨਾਇਰ ਨਾਲ ਮਿਲ ਕੇ ਕੰਮ ਕਰ ਰਿਹਾ ਸੀ।

ਦੱਸ ਦੇਈਏ ਕਿ ਦਿੱਲੀ ਸ਼ਰਾਬ ਘੁਟਾਲੇ ਮਾਮਲੇ ‘ਚ 17 ਅਗਸਤ ਨੂੰ ਸੀਬੀਆਈ ਨੇ ਦਿਨੇਸ਼ ਅਰੋੜਾ ਸਮੇਤ 3 ਲੋਕਾਂ ‘ਤੇ ਮਾਮਲਾ ਦਰਜ ਕੀਤਾ ਸੀ। ਇਹ ਸਾਰੇ ਸਿਸੋਦੀਆ ਦੇ ਕਰੀਬੀ ਦੱਸੇ ਜਾਂਦੇ ਹਨ।

ਭਾਜਪਾ ਨੇ ਦਿੱਲੀ ਸ਼ਰਾਬ ਨੀਤੀ ‘ਤੇ ਭ੍ਰਿਸ਼ਟਾਚਾਰ ਨੂੰ ਲੈ ਕੇ ਸਟਿੰਗ ਆਪ੍ਰੇਸ਼ਨ ਕੀਤਾ ਹੈ। ਵੀਡੀਓ ਜਾਰੀ ਕਰਦਿਆਂ ਭਾਜਪਾ ਦੇ ਬੁਲਾਰੇ ਸੁਧਾਂਸ਼ੂ ਤ੍ਰਿਵੇਦੀ ਨੇ ਕਿਹਾ ਕਿ ਘੁਟਾਲੇ ਦੇ ਦੋਸ਼ੀ ਨੰਬਰ 9 ਅਮਿਤ ਅਰੋੜਾ ਨੇ ਕੇਜਰੀਵਾਲ ਸਰਕਾਰ ਦਾ ਪਰਦਾਫਾਸ਼ ਕੀਤਾ ਹੈ। ਕੇਜਰੀਵਾਲ ਸਰਕਾਰ ਨੇ ਸ਼ਰਾਬ ਦੇ ਟੈਂਡਰ ਦੇਣ ਲਈ ਘੱਟੋ-ਘੱਟ 5-5 ਕਰੋੜ ਰੁਪਏ ਦੀ ਫੀਸ ਤੈਅ ਕੀਤੀ ਸੀ।