Uncategorized
ਕੈਨੇਡਾ ਸਰਕਾਰ ਨੇ ਹੁਣ ਮਿਲਟਰੀ ਨੂੰ ਦਿੱਤੀਆਂ ਸਖ਼ਤ ਹਦਾਇਦਾਂ
ਕੋਰੋਨਾ ਵਾਈਰਸ ਦਾ ਖਤਰਾ ਭਾਂਪਦੇ ਹੋਏ ਕੈਨੇਡਾ ਸਰਕਾਰ ਨੇ ਹੁਣ ਮਿਲਟਰੀ ਨੂੰ ਸਖ਼ਤ ਹਦਾਇਦਾਂ ਦੇ ਦਿੱਤੀਆਂ ਹਨ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਪਤਨੀ ਵੀ ਕਰੋਨਾ ਵਾਈਰਸ ਦਾ ਸ਼ਿਕਾਰ ਹੋ ਗਈ। ਕੈਨੇਡਾ ‘ਚ ਕੋਰੋਨਾ ਵਾਈਰਸ ਦੀ ਮਰੀਜ਼ਾਂ ਦੀ ਗਿਣਤੀ ‘ਚ ਵਾਧਾ ਹੁੰਦਾ ਜਾ ਰਿਹਾ ਹੈ। ਜਿਸ ਨੂੰ ਦੇਖਦੇ ਹੋਏ ਕੈਨੇਡਾ ਸਰਕਾਰ ਨੇ ਮਿਲਟਰੀ ਫੋਰਸ ਨੂੰ ਸਖ਼ਤ ਹਦਾਇਦਾਂ ਜਾਰੀ ਕੀਤੀਆਂ ਹਨ। ਕੈਨੇਡਾ ਦਾ ਕੋਈ ਵੀ ਮਿਲੀਟਰੀ ਅਧਿਕਾਰੀ ਹੁਣ ਚੀਨ ਦੀ ਬਰੂਹ ਨਹੀਂ ਟੱਪੇਗਾ। ਇਸ ਕਾਰਨ ਹੁਣ ਤੱਕ 1700 ਅਧਿਕਾਰੀ ਬਿਮਾਰ ਹੋ ਚੁੱਕੇ ਹਨ। ਚੀਫ ਡਿਫੈਂਸ ਮਿਲੀਟਰੀ ਵੱਲੋਂ ਆਰਮੀ ਦੀ ਸੁਰੱਖਿਆ ਲਈ ਸਖ਼ਤ ਕਦਮ ਚੁੱਕੇ ਗਏ ਹਨ। ਦੇਸ਼ੋਂ ਵਿਦੇਸ਼ੋਂ ਯਾਤਰਾਵਾਂ ‘ਤੇ ਰੋਕ ਲਗਾ ਦਿੱਤੀ ਗਈ ਹੈ। ਇਹਨਾਂ ਹੁਕਮਾਂ ਦੇ ਲਾਗੂ ਹੁੰਦੇ ਹੀ ਚੀਨ ਜਾਣ ਵਾਲੀ ਮਿਲਟਰੀ ਦੀ ਯਾਤਰਾ ਰੱਦ ਕਰ ਦਿੱਤੀ ਗਈ। ਕੈਨੇਡਾ ਦੇ ਜਿਹੜੇ ਵੀ ਮਿਲਟਰੀ ਮੈਂਬਰ ਚੀਨ ‘ਚ ਹਨ ਉਹਨਾਂ ਨੂੰ ਤੁਰੰਤ ਵਾਪਸ ਬੁਲਾ ਲਿਆ ਗਿਆ ਹੈ। ਇਹੀ ਸਾਰੇ ਨਿਯਮ ਕੈਨੇਡਾ ਜਾਣ ਵਾਲੇ ਯਾਤਰੀਆਂ ਲਈ ਲਾਗੂ ਕੀਤੇ ਗਏ ਹਨ। ਕੈਨੇਡੀਅਨ ਵਿਦੇਸ਼ ਮੰਤਰਾਲੇ ਵੱਲੋਂ ਐਡਵਾਈਸਰੀ ਜਾਰੀ ਕੀਤੀ ਗਈ ਹੈ।