Connect with us

News

ਵਿਸਾਖੀ ਨਗਰ ਕੀਰਤਨ ਕੋਰੋਨਾ ਵਾਇਰਸ ਕਰਕੇ ਕੀਤਾ ਰੱਦ

Published

on

ਉੱਤਰ ਅਮਰੀਕਾ ਵਿਚ ਸਿੱਖਾਂ ਦੀ ਸਭ ਤੋਂ ਪੁਰਾਣੀ ਧਾਰਮਿਕ ਸੰਸਥਾ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਪ੍ਰਬੰਧਕਾਂ ਵਲੋਂ 18 ਅਪ੍ਰੈਲ ਨੂੰ ਸਜਾਇਆ ਜਾਣ ਵਾਲਾ ਵਿਸਾਖੀ ਨਗਰ ਕੀਰਤਨ ਕੋਰੋਨਾ ਵਾਇਰਸ ਕਰਕੇ ਰੱਦ ਕਰ ਦਿੱਤਾ ਗਿਆ ਹੈ। ਸੁਸਾਇਟੀ ਦੇ ਪ੍ਰਧਾਨ ਮਲਕੀਤ ਸਿੰਘ ਧਾਮੀ ਨੇ ਦੱਸਿਆ ਕਿ ਸੁਸਾਇਟੀ ਵਲੋਂ ਬੀਤੇ 55 ਸਾਲ ਤੋਂ ਲਗਾਤਾਰ ਹਰ ਵਾਰ ਕਰਵਾਏ ਜਾਂਦੇ ਗ਼ਦਰੀ ਬਾਬਿਆਂ ਦੀ ਯਾਦ ਵਿਚ ਕਬੱਡੀ ਟੂਰਨਾਮੈਂਟ ਤੇ ਕੁਸ਼ਤੀ ਮੁਕਾਬਲੇ ਵੀ ਰੱਦ ਕਰ ਦਿੱਤੇ ਹਨ। ਇਹ ਟੂਰਨਾਮੈਂਟ 16, 17 ਅਤੇ 18 ਮਈ ਨੂੰ ਵੈਨਕੂਵਰ ਵਿਖੇ ਹੋਣਾ ਸੀ। ਇਸੇ ਦੌਰਾਨ ਕੈਨੇਡਾ ਦੀ ਪ੍ਰਮੁੱਖ ਸਿਹਤ ਅਧਿਕਾਰੀ ਡਾ. ਥਰੀਸਾ ਟੈਮ ਨੇ ਅੱਜ ਦੱਸਿਆ ਕਿ ਦੇਸ਼ ਭਰ ਵਿਚ 2500 ਤੋਂ ਵਧ ਲੋਕਾਂ ਦਾ ਟੈਸਟ ਕੀਤਾ ਜਾ ਚੁੱਕਾ ਹੈ ਪਰ ਹੁਣ ਤੱਕ ਕੋਰੋਨਾ ਵਾਇਰਸ ਤੋਂ ਪੀੜਤ 313 ਕੇਸ ਹੀ ਪਾਏ ਗਏ ਹਨ ਤੇ ਕੁਝ ਮਰੀਜ਼ ਸਿਹਤਯਾਬ ਹੋ ਕੇ ਆਪੋ ਆਪਣੇ ਘਰਾਂ ਨੂੰ ਵੀ ਚਲੇ ਗਏ ਹਨ।