National
GST ਤੋਂ ਵੱਡੀ ਰਾਹਤ: ਕਿਹੜੀਆਂ ਸਸਤੀਆਂ ਹੋਈਆਂ ਚੀਜ਼ਾਂ ਤੇ ਕਿਹੜੀਆਂ ਮਹਿੰਗੀਆਂ ?
ਚੰਡੀਗੜ੍ਹ– ਨਵੀਂ ਦਿੱਲੀ ‘ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਦੀ ਪ੍ਰਧਾਨਗੀ ‘ਚ 56ਵੀਂ GST ਕਾਊਂਸਿਲ ਦੀ ਮੀਟਿੰਗ ਹੋਈ। ਇਸ ‘ਚ ਮੌਜੂਦਾ ਚਾਰ ਟੈਕਸ ਸਲੈਬ ‘ਚ 12 ਫ਼ੀਸਦੀ ਤੋਂ 28 ਫ਼ੀਸਦੀ ਨੂੰ ਖ਼ਤਮ ਕਰਨ ਦਾ ਫ਼ੈਸਲਾ ਹੋਇਆ ਹੈ। ਹੁਣ ਸਿਰਫ 2 ਟੈਕਸ ਸਲੈਬ 5 ਫੀਸਦੀ ਅਤੇ 18 ਫੀਸਦੀ ਰਹਿਣਗੀਆਂ। ਇਹ ਬਦਲਾਅ 22 ਸਤੰਬਰ ਤੋਂ ਲਾਗੂ ਹੋਣਗੇ। ਹੁਣ ਲੋਕਾਂ ਦੇ ਦਿਲ ‘ਚ ਸਵਾਲ ਹੈ ਕਿ ਸਿਰਫ 2 ਟੈਕਸ ਸਲੈਬ ਰਹਿਣ ਦੇ ਬਾਅਦ ਕਿਹੜੀਆਂ ਚੀਜ਼ਾਂ ਸਸਤੀਆਂ ਹੋਈਆਂ ਹਨ ਅਤੇ ਕਿਹੜੀਆਂ ਚੀਜ਼ਾਂ ਮਹਿੰਗੀਆਂ ਹੋਈਆਂ ਹਨ। ਆਓ ਪਾਉਂਦੇ ਹਾਂ ਇਸ ‘ਤੇ ਝਾਤ…
ਸਸਤੀਆਂ ਹੋਈਆਂ ਇਹ ਚੀਜ਼ਾਂ
ਸਾਬਣ, ਸ਼ੈਂਪੂ ਤੇ ਟੂਥਪੇਸਟ
ਘਿਊ, ਮੱਖਣ
ਨੂਡਲਜ਼ ਤੇ ਨਮਕੀਨ
ਭਾਂਡੇ
ਬੱਚਿਆਂ ਦੀਆਂ ਬੋਤਲਾਂ, ਨੈਪਕੀਨ ਤੇ ਡਾਇਪਰ
ਸਿਲਾਈ ਮਸ਼ੀਨ
ਖੇਤੀਬਾੜੀ
ਟਰੈਕਟਰ ਟਾਇਰ
ਸਿੰਚਾਈ ਮਸ਼ੀਨ
ਖੇਤੀਬਾੜੀ ਮਸ਼ੀਨਰੀ
ਸਿਹਤ
ਸਿਹਤ ਬੀਮਾ
ਥਰਮਾਮੀਟਰ
ਆਕਸੀਜਨ
ਡਾਇਗਨੌਸਟਿਕ ਕਿੱਟ
33 ਦਵਾਈਆਂ
ਸਿੱਖਿਆ
ਨਕਸ਼ੇ, ਚਾਰਟ, ਗਲੋਬ
ਪੈਨਸਿਲ, ਕ੍ਰੇਅਨਜ਼
ਐਕਸਰਸਾਈਜ਼ ਬੁੱਕ
ਆਟੋਮੋਬਾਇਲਜ਼
ਛੋਟੀਆਂ ਕਾਰਾਂ
ਮੋਟਰਸਾਈਕਲ
ਇਲੈਕਟ੍ਰੋਨਿਕਸ ਡਿਵਾਈਸ
ਏਅਰ ਕੰਡੀਸ਼ਨਰ
TV 32″ ਤੋਂ ਵੱਡੇ
ਵਾਸ਼ਿੰਗ ਮਸ਼ੀਨਾਂ
ਮਹਿੰਗੀਆਂ ਚੀਜ਼ਾਂ
ਲਗਜ਼ਰੀ ਵਸਤੂਆਂ ਅਤੇ ਤੰਬਾਕੂ ਉਤਪਾਦ ਮਹਿੰਗੇ
ਪਾਨ ਮਸਾਲਾ ਅਤੇ ਤੰਬਾਕੂ ਉਤਪਾਦ
ਵਾਧੂ ਖੰਡ ਉਤਪਾਦ (ਸਾਫਟ ਡਰਿੰਕਸ, ਐਨਰਜੀ ਡਰਿੰਕਸ)
ਗੈਰ-ਸ਼ਰਾਬ ਪੀਣ ਵਾਲੇ ਪਦਾਰਥ
ਕਾਰਬੋਨੇਟਿਡ ਅਤੇ ਕੈਫੀਨ ਵਾਲੇ ਪੀਣ ਵਾਲੇ ਪਦਾਰਥ
350CC ਤੋਂ ਵੱਧ ਇੰਜਣ ਵਾਲੇ ਮੋਟਰਸਾਈਕਲ
ਨਿੱਜੀ ਵਰਤੋਂ ਲਈ ਹਵਾਈ ਜਹਾਜ਼
ਸੁਪਰ ਲਗਜ਼ਰੀ ਕਾਰਾਂ
ਰਿਵਾਲਵਰ ਅਤੇ ਪਿਸਤੌਲ
