National
ਪਰਿਣੀਤੀ-ਰਾਘਵ ਦੀ ਮੰਗਣੀ ਨੂੰ ਲੈ ਕੇ ਵੱਡੀ UPDATE, ਜਲਦ ਹੀ ਕਰਵਾਉਣਗੇ ਰਿੰਗ ਸੈਰੇਮਨੀ

ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਆਮ ਆਦਮੀ ਪਾਰਟੀ ਦੇ ਸੰਸਦ ਰਾਘਵ ਚੱਢਾ ਇਨ੍ਹੀਂ ਦਿਨੀਂ ਸੁਰਖੀਆਂ ‘ਚ ਹਨ। ਦੋਵਾਂ ਨੂੰ ਪਿਛਲੇ ਕੁਝ ਦਿਨਾਂ ‘ਚ ਕਈ ਵਾਰ ਇਕੱਠੇ ਦੇਖਿਆ ਗਿਆ ਹੈ। ਉਨ੍ਹਾਂ ਨੂੰ ਪਹਿਲਾਂ ਡਿਨਰ ‘ਤੇ ਇਕੱਠੇ ਦੇਖਿਆ ਗਿਆ ਸੀ ਅਤੇ ਅਗਲੇ ਦਿਨ ਦੋਵੇਂ ਇਕੱਠੇ ਲੰਚ ਕਰਨ ਗਏ ਸਨ। ਉਦੋਂ ਤੋਂ ਹੀ ਖਬਰਾਂ ਆਉਣ ਲੱਗੀਆਂ ਹਨ ਕਿ ਦੋਵੇਂ ਜਲਦ ਹੀ ਮੰਗਣੀ ਕਰਨ ਵਾਲੇ ਹਨ।

ਜਲਦੀ ਹੀ ਮੰਗਣੀ ਹੋ ਸਕਦੀ ਹੈ
ਹੁਣ ਇੱਕ ਨਵੀਂ ਰਿਪੋਰਟ ਵਿੱਚ ਸਾਹਮਣੇ ਆਇਆ ਹੈ ਕਿ ਪਰਿਣੀਤੀ ਅਪ੍ਰੈਲ ਦੇ ਪਹਿਲੇ ਹਫ਼ਤੇ ਰਾਘਵ ਨਾਲ ਮੰਗਣੀ ਕਰ ਸਕਦੀ ਹੈ। ਮੰਗਣੀ ਦੀਆਂ ਖਬਰਾਂ ਵਿਚਾਲੇ ਪਰਿਣੀਤੀ ਅਤੇ ਰਾਘਵ ਨੂੰ ਹਾਲ ਹੀ ‘ਚ ਏਅਰਪੋਰਟ ‘ਤੇ ਇਕੱਠੇ ਦੇਖਿਆ ਗਿਆ। ਜਿੱਥੇ ਅਦਾਕਾਰਾ ਆਲ ਬਲੈਕ ਲੁੱਕ ਵਿੱਚ ਨਜ਼ਰ ਆਈ। ਉਥੇ ਹੀ ਰਾਘਵ ਕੈਜ਼ੂਅਲ ਲੁੱਕ ‘ਚ ਨਜ਼ਰ ਆਏ। ਦੱਸ ਦੇਈਏ ਕਿ ਪਰਿਣੀਤੀ ਨੇ ਇੰਸਟਾਗ੍ਰਾਮ ‘ਤੇ ਆਪਣੀ ਇਕ ਤਸਵੀਰ ਵੀ ਪੋਸਟ ਕੀਤੀ ਹੈ, ਜਿਸ ਦੇ ਕੈਪਸ਼ਨ ‘ਚ ਉਨ੍ਹਾਂ ਨੇ ‘ਚਸ਼ਮਿਸ਼’ ਲਿਖਿਆ ਹੈ। ਇਸ ਪੋਸਟ ‘ਤੇ ਉਨ੍ਹਾਂ ਦੇ ਪ੍ਰਸ਼ੰਸਕ ਸਵਾਲ ਕਰਦੇ ਨਜ਼ਰ ਆਏ ਕਿ ਕੀ ਰਾਘਵ ਚੱਢਾ ਨੇ ਉਨ੍ਹਾਂ ਨੂੰ ਇਹ ਨਾਂ ਦਿੱਤਾ ਹੈ।
