Connect with us

National

ਦਿੱਲੀ ਚੋਣਾਂ ਲਈ ਭਾਜਪਾ ਨੇ 29 ਉਮੀਦਵਾਰਾਂ ਦੇ ਨਾਵਾਂ ਦਾ ਕੀਤਾ ਐਲਾਨ

Published

on

DELHI VIDHANSABHA ELECTIONS : ਦਿੱਲੀ ਚੋਣਾਂ ਲਈ ਬੀਜੇਪੀ ਨੇ ਪਹਿਲੀ ਲਿਸਟ ਜਾਰੀ ਕਰ ਦਿੱਤੀ ਹੈ । ਦਿੱਲੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 20 ਉਮੀਦਵਾਰ ਐਲਾਨੇ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ 29 ਉਮੀਦਵਾਰ ਕਿਹੜੇ ਹਨ ਅਤੇ ਕੌਣ ਕਿਸ ਦੇ ਖ਼ਿਲਾਫ ਲੜ ਰਹੇ ਹਨ….

ਭਾਜਪਾ ਨੇ ਦਿੱਲੀ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਵਿੱਚ 29 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਭਾਜਪਾ ਨੇ ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੂੰ ਘੇਰਨ ਲਈ ਸਾਬਕਾ ਸੰਸਦ ਮੈਂਬਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ। ਨਵੀਂ ਦਿੱਲੀ ਵਿਧਾਨ ਸਭਾ ਸੀਟ ਤੋਂ ਪ੍ਰਵੇਸ਼ ਵਰਮਾ ਨੂੰ ਟਿਕਟ ਦਿੱਤੀ ਗਈ ਹੈ, ਜਦਕਿ ਰਮੇਸ਼ ਬਿਧੂੜੀ ਨੂੰ ਕਾਲਕਾਜੀ ਸੀਟ ਤੋਂ ਆਤਿਸ਼ੀ ਨਾਲ ਮੁਕਾਬਲਾ ਕਰਨ ਦਾ ਮੌਕਾ ਦਿੱਤਾ ਗਿਆ ਹੈ।

  • ਨਵੀਂ ਦਿੱਲੀ ਤੋਂ ਅਰਵਿੰਦ ਕੇਜਰੀਵਾਲ ਖ਼ਿਲਾਫ਼ ਪ੍ਰਵੇਸ਼ ਵਰਮਾ ਲੜਨਗੇ ਚੋਣ
  • ਕਾਲਕਾ ਜੀ ਤੋਂ CM ਆਤਿਸ਼ੀ ਦੇ ਖ਼ਿਲਾਫ਼ ਰਮੇਸ਼ ਬਿਧੂੜੀ ਲੜਨਗੇ ਚੋਣ
  • ਗਾਂਧੀਨਗਰ ਵਿਚ ਅਰਵਿੰਦਰ ਸਿੰਘ ਲਵਲੀ ਚੋਣ ਮੈਦਾਨ ‘ਚ ਉਤਰੇ
  • ਰਾਜੋਰੀ ਗਾਰਡਨ ਤੋਂ ਚੋਣ ਲੜਨਗੇ ਮਨਜਿੰਦਰ ਸਿਰਸਾ