Uncategorized
2023 ਦੀਆਂ ਬਲਾਕਬਸਟਰ ਫ਼ਿਲਮਾਂ, ਬਾਕਸ ਆਫਿਸ ‘ਤੇ ਕਮਾਈ ਦੇ ਤੋੜੇ ਕਈ ਰਿਕਾਰਡ
15 ਦਸੰਬਰ 2023: ਇਹ ਸਾਲ ਬਾਲੀਵੁੱਡ ਲਈ ਕਾਫੀ ਚੰਗਾ ਸਾਬਤ ਹੋਇਆ ਹੈ। ਇਸ ਸਾਲ ਕਈ ਫਿਲਮਾਂ ਨੇ ਬਾਕਸ ਆਫਿਸ ‘ਤੇ ਕਮਾਈ ਦੇ ਕਈ ਰਿਕਾਰਡ ਤੋੜੇ ਹਨ । ਇਸ ਵਿੱਚ ਫਿਲਮ ‘ਜਵਾਨ’ ਤੋਂ ਲੈ ਕੇ ‘ਐਨੀਮਲ’ ਤੱਕ ਦੇ ਨਾਂ ਸ਼ਾਮਲ ਹਨ।
ਐਨੀਮਲ
ਰਣਬੀਰ ਕਪੂਰ ਦੀ ਫਿਲਮ ‘ਐਨੀਮਲ’ 1 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਹ ਫਿਲਮ ਬਾਕਸ ਆਫਿਸ ‘ਤੇ ਕਰੀਬ 700 ਕਰੋੜ ਰੁਪਏ ਦੀ ਕਮਾਈ ਕਰਕੇ ਇਸ ਸਾਲ ਦੀ ਬਲਾਕਬਸਟਰ ਫਿਲਮ ਬਣ ਗਈ ਹੈ।
TIGER 3
ਸਲਮਾਨ ਖਾਨ ਅਤੇ ਕੈਟਰੀਨਾ ਕੈਫ ਸਟਾਰਰ ਫਿਲਮ ‘ਟਾਈਗਰ 3’ ਵੀ ਇਸ ਸਾਲ ਦੀਆਂ ਹਿੱਟ ਫਿਲਮਾਂ ਦੀ ਲਿਸਟ ‘ਚ ਸ਼ਾਮਲ ਹੈ, ਫਿਲਮ ਨੇ ਦੁਨੀਆ ਭਰ ਦੇ ਬਾਕਸ ਆਫਿਸ ‘ਤੇ ਲਗਭਗ 450 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
JAWAAN (ਜਵਾਨ )
ਸ਼ਾਹਰੁਖ ਖਾਨ ਦੀ ਫਿਲਮ ‘ਜਵਾਨ’ ਨੇ ਇਸ ਸਾਲ ਕਮਾਈ ਦੇ ਮਾਮਲੇ ‘ਚ ਕਈ ਰਿਕਾਰਡ ਤੋੜੇ ਅਤੇ ਸਭ ਤੋਂ ਵੱਡੀ ਹਿੱਟ ਰਹੀ। ਫਿਲਮ ਨੇ ਦੁਨੀਆ ਭਰ ‘ਚ 1143 ਕਰੋੜ ਦੀ ਕਮਾਈ ਕੀਤੀ।
ਇਸ ਦੇ ਨਾਲ ਹੀ ਇਹ ਸ਼ਾਹਰੁਖ ਦੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਹੈ। ਇਹੀ ਨਹੀਂ ਇਹ ਬਾਲੀਵੁੱਡ ਦੀ ਅੱਜ ਤੱਕ ਦੀ ਸਭ ਤੋਂ ਜ਼ਿਆਦਾ ਕਮਾਈ ਵਾਲੀ ਫਿਲਮ ਵੀ ਹੈ।
ਗਦਰ 2
ਇਸ ਸਾਲ ਸੰਨੀ ਦਿਓਲ ਦੀ ‘ਗਦਰ 2’ ਨੇ ਵੀ ਹਲਚਲ ਮਚਾ ਦਿੱਤੀ ਸੀ। ਫਿਲਮ ਨੇ ਦੁਨੀਆ ਭਰ ‘ਚ ਲਗਭਗ 691 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ
‘ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ’ ਨੂੰ ਵੀ ਦਰਸ਼ਕਾਂ ਨੇ ਕਾਫੀ ਪਸੰਦ ਕੀਤਾ ਸੀ। ਫਿਲਮ ਨੇ ਲਗਭਗ 350 ਕਰੋੜ ਦਾ ਕਾਰੋਬਾਰ ਕੀਤਾ ਸੀ। ਫਿਲਮ ‘ਚ ਆਲੀਆ ਭੱਟ ਦੀ ਸਾੜੀ ਲੁੱਕ ਤੇ ਰਣਵੀਰ ਸਿੰਘ ਨਾਲ ਉਸ ਦੀ ਕੈਮਿਸਟਰੀ ਨੂੰ ਖੂਬ ਪਸੰਦ ਕੀਤਾ ਗਿਆ।
ਪਠਾਣ
ਇਸ ਸਾਲ ਦੀ ਪਹਿਲੀ ਬਲਾਕਬਸਟਰ ਸ਼ਾਹਰੁਖ ਖਾਨ ਦੀ ਫਿਲਮ ‘ਪਠਾਨ’ ਸੀ। ਫਿਲਮ ਨੇ ਦੁਨੀਆ ਭਰ ‘ਚ ਲਗਭਗ 1050 ਕਰੋੜ ਰੁਪਏ ਦੀ ਕਮਾਈ ਕੀਤੀ ਸੀ।
‘ਪਠਾਨ’ ਨਾਲ ਸ਼ਾਹਰੁਖ ਖਾਨ ਨੇ 5 ਸਾਲਾਂ ਬਾਅਦ ਕਮਬੈਕ ਕੀਤਾ ਸੀ। ਉਸ ਤੋਂ ਬਾਅਦ ਸ਼ਾਹਰੁਖ ਲਗਾਤਾਰ ਧਮਾਕੇ ਕਰ ਰਹੇ ਹਨ। ਹੁਣ ਸਭ ਨੂੰ ਡੰਕੀ ਦੀ ਰਿਲੀਜ਼ ਦੀ ਉਡੀਕ ਹੈ।
ਦਿ ਕੇਰਲਾ ਸਟੋਰੀ
ਇਸ ਸਾਲ ਘੱਟ ਬਜਟ ਵਾਲੀ ਫਿਲਮ ‘ਦਿ ਕੇਰਲਾ ਸਟੋਰੀ’ ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ। ਫਿਲਮ ਨੇ ਆਪਣੇ ਬਜਟ ਤੋਂ ਕਿਤੇ ਵੱਧ ਕਮਾਈ ਕਰਕੇ ਬਾਕਸ ਆਫਿਸ ‘ਤੇ ਕਬਜ਼ਾ ਕਰ ਲਿਆ। ਫਿਲਮ ਨੇ ਦੁਨੀਆ ਭਰ ‘ਚ ਲਗਭਗ 234 ਕਰੋੜ ਦੀ ਕਮਾਈ ਕੀਤੀ ਸੀ।