Connect with us

National

BREAKING: ਇਸਰੋ ਨੇ ਆਦਿੱਤਿਆ L 1 ਕੀਤਾ ਲਾਂਚ

Published

on

ਸ੍ਰੀਹਰੀਕੋਟਾ, 2 ਸਤੰਬਰ 2023:  ਆਦਿੱਤਿਆ L1, ਭਾਰਤ ਦਾ ਪਹਿਲਾ ਪੁਲਾੜ-ਆਧਾਰਿਤ ਸੂਰਜੀ ਮਿਸ਼ਨ ਹੈ , ਜੋ ਸੂਰਜ ਅਤੇ ਸਾਡੇ ਗ੍ਰਹਿ ‘ਤੇ ਇਸ ਦੇ ਪ੍ਰਭਾਵ ਨੂੰ ਸਮਝਣ ਲਈ ਇੱਕ ਮਹੱਤਵਪੂਰਨ ਕਦਮ ਹੈ। ਇੰਡੀਅਨ ਸਪੇਸ ਰਿਸਰਚ ਆਰਗੇਨਾਈਜ਼ੇਸ਼ਨ (ਇਸਰੋ) ਦੁਆਰਾ ਵਿਕਸਤ ਕੀਤੇ ਗਏ ਮਿਸ਼ਨ ਨੂੰ 2 ਸਤੰਬਰ, 2023 ਨੂੰ ਯਾਨੀ ਕਿ ਅੱਜ ਸ੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ। ਆਦਿੱਤਿਆ L1 ਨੇ ਆਂਧਰਾ ਪ੍ਰਦੇਸ਼ ਦੇ ਸ੍ਰੀਹਰੀਕੋਟਾ ਤੋਂ ਉਡਾਣ ਭਰੀ ਹੈ|

ਓਥੇ ਹੀ ਦੱਸਿਆ ਜਾ ਰਿਹਾ ਹੀ ਕਿ ਸੂਰਜ ਦਾ ਅਧਿਐਨ ਕਰਨ ਲਈ ‘ਆਦਿਤਿਆ ਐਲ-1’ ਨੂੰ ਧਰਤੀ ਤੋਂ 15 ਲੱਖ ਕਿਲੋਮੀਟਰ ਦੂਰ ‘ਲੈਗਰੇਂਜੀਅਨ-1’ ਬਿੰਦੂ ‘ਤੇ ਪਹੁੰਚਣ ਲਈ 125 ਦਿਨ ਲੱਗਣਗੇ। ਇਹ 15 ਲੱਖ ਕਿਲੋਮੀਟਰ ਦਾ ਸਫ਼ਰ ਤੈਅ ਕਰੇਗਾ| ਜੋ ਕਿ ਸੂਰਜ ਦੇ ਕਈ ਰਾਜ ਖੋਲੇਗਾ|

ਸਤੀਸ਼ ਧਵਨ ਸਪੇਸ ਸੈਂਟਰ (SDSC) SHAR ਸ਼੍ਰੀਹਰਿਕੋਟਾ ਵਿਖੇ ਇਸਰੋ ਦੇ ਸੂਰਜ ਮਿਸ਼ਨ ਆਦਿਤਿਆ ਐਲ-1 ਦੀ ਲਾਂਚਿੰਗ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਰਹੇ ਸਨ।