Connect with us

National

BREAKING NEWS:ਦਿੱਲੀ ‘ਚ ਓਵੈਸੀ ਦੇ ਘਰ ‘ਤੇ ਪਥਰਾਅ,9 ਸਾਲਾਂ ‘ਚ ਚੌਥੀ ਘਟਨਾ

Published

on

AIMIM ਮੁਖੀ ਅਸਦੁਦੀਨ ਓਵੈਸੀ ਦੇ ਦਿੱਲੀ ਸਥਿਤ ਘਰ ‘ਤੇ ਪਥਰਾਅ ਕੀਤਾ ਗਿਆ। ਓਵੈਸੀ ਨੇ ਸਵੇਰੇ 1 ਵਜੇ ਆਪਣੇ ਘਰ ‘ਤੇ ਹੋਏ ਹਮਲੇ ਦੀ ਵੀਡੀਓ ਟਵੀਟ ਕੀਤੀ। ਜਿਸ ‘ਚ ਉਨ੍ਹਾਂ ਲਿਖਿਆ- ਮੇਰੇ ਦਿੱਲੀ ਵਾਲੇ ਘਰ ‘ਤੇ ਫਿਰ ਹਮਲਾ ਹੋਇਆ ਹੈ। 2014 ਤੋਂ ਬਾਅਦ ਇਹ ਚੌਥੀ ਘਟਨਾ ਹੈ। ਇਸ ਤੋਂ ਪਹਿਲਾਂ ਜਦੋਂ ਮੈਂ ਜੈਪੁਰ ਤੋਂ ਵਾਪਸ ਆਇਆ ਤਾਂ ਮੇਰੇ ਘਰੇਲੂ ਨੌਕਰ ਨੇ ਮੈਨੂੰ ਦੱਸਿਆ ਕਿ ਬਦਮਾਸ਼ਾਂ ਦੇ ਝੁੰਡ ਨੇ ਪਥਰਾਅ ਕੀਤਾ, ਜਿਸ ਨਾਲ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ। ਦਿੱਲੀ ਪੁਲਿਸ ਨੂੰ ਉਹਨਾਂ ਨੂੰ ਤੁਰੰਤ ਗ੍ਰਿਫਤਾਰ ਕਰਨਾ ਚਾਹੀਦਾ ਹੈ

ਇਹ ਚਿੰਤਾਜਨਕ ਹੈ ਕਿ ਅਜਿਹਾ ਉੱਚ ਸੁਰੱਖਿਆ ਵਾਲੇ ਖੇਤਰ ਵਿੱਚ ਹੋਇਆ ਹੈ। ਮੈਂ ਪੁਲਿਸ ਨੂੰ ਸ਼ਿਕਾਇਤ ਦੇ ਦਿੱਤੀ ਹੈ ਅਤੇ ਉਹ ਜਾਂਚ ਲਈ ਮੇਰੇ ਘਰ ਪਹੁੰਚ ਗਏ ਹਨ।