Politics
ਕੈਨੇਡਾ ਦੀ ਸਾਂਸਦ ਰੂਬੀ ਸਹੋਤਾ ਨੇ ਕਿਸਾਨਾਂ ਹੱਕ ਕੀਤੀ ਆਵਾਜ਼ ਬੁਲੰਦ
ਕਿਸਾਨਾਂ ‘ਤੇ ਜ਼ਬਰੀ ਕਾਨੂੰਨ ਥੋਪਣ ਦੀ ਕੋਸ਼ਿਸ਼ ‘ਚ ਭਾਰਤ ਸਰਕਾਰ-ਸਹੋਤਾ,ਅੰਨਦਾਤਾ ਨਾਲ ਕੇਂਦਰ ਵੱਲੋਂ ਕੀਤਾ ਜਾ ਰਿਹਾ ਬੁਰਾ ਵਰਤਾਓ

ਕਿਸਾਨਾਂ ਦੇ ਹੱਕ ‘ਚ ਉੱਤਰੀ ਕੈਨੇਡਾ ਦੀ ਸਾਂਸਦ ਰੂਬੀ ਸਹੋਤਾ
ਕਿਸਾਨਾਂ ‘ਤੇ ਜ਼ਬਰੀ ਕਾਨੂੰਨ ਥੋਪਣ ਦੀ ਕੋਸ਼ਿਸ਼ ‘ਚ ਭਾਰਤ ਸਰਕਾਰ-ਸਹੋਤਾ
ਅੰਨਦਾਤਾ ਨਾਲ ਕੇਂਦਰ ਵੱਲੋਂ ਕੀਤਾ ਜਾ ਰਿਹਾ ਬੁਰਾ ਵਰਤਾਓ
1 ਦਸੰਬਰ : ਕਿਸਾਨਾਂ ਦੇ ਦਿੱਲੀ ਵਿੱਚ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਆਵਾਜ਼ ਦੇਸ਼ਾਂ-ਵਿਦੇਸ਼ਾਂ ਤੱਕ ਪਹੁੰਚ ਚੁੱਕੀ ਹੈ। ਪੰਜਾਬ ਦੇ ਕਿਸਾਨਾਂ ਦਾ ਜੋਸ਼ ਦੇਖ ਬਹੁਤ ਸਾਰੇ ਦੇਸ਼ਾਂ ਵਿੱਚ ਬੈਠੇ ਪੰਜਾਬੀ ਕਿਸੇ ਨਾ ਕਿਸੇ ਤਰੀਕੇ ਇਸ ਸੰਘਰਸ਼ ਨਾਲ ਜੁੜ ਰਹੇ ਹਨ ਅਤੇ ਆਵਾਜ਼ ਚੁੱਕ ਰਹੇ ਹਨ। ਪਰ ਕਿਸਾਨਾਂ ਦੇ ਇਸ ਸੰਘਰਸ਼ ਨੂੰ ਰਾਸ਼ਟਰੀ ਮੀਡੀਆ ਗਲਤ ਰੰਗ ਵਿੱਚ ਰੰਗਣ ਦੀ ਕੋਸ਼ਿਸ਼ ਕਰ ਰਿਹਾ ਅਤੇ ਕੇਂਦਰ ਸਰਕਾਰ ਦਾ ਸਾਥ ਦੇ ਰਿਹਾ ਹੈ।ਪਰ ਫਿਰ ਵੀ ਕਿਸਾਨਾਂ ਦੀ ਲਲਕਾਰ ਅੰਤਰਰਾਸ਼ਟਰੀ ਪੱਧਰ ‘ਤੇ ਪਹੁੰਚ ਗਈ ਹੈ।
ਜੇਕਰ ਗੱਲ ਕਰੀਏ ਕੈਨੇਡਾ ਦੀ ਤਾਂ ਕੈਨੇਡਾ ‘ਚ ਲਿਬਰਲ ਪਾਰਟੀ ਦੀ ਸਾਂਸਦ ਰੂਬੀ ਸਹੋਤਾ ਨੇ ਸਾਫ ਸ਼ਬਦਾਂ ‘ਚ ਕਿਹਾ ਕਿ ਭਾਰਤ ਅੰਦਰ ਅੰਨਦਾਤਾ ਅਤੇ ਮਹਿਲਾਵਾਂ ਨਾਲ ਭਾਰਤ ਦੀ ਸਰਕਾਰ ਦੁਆਰਾ ਗਲਤ ਸਲੂਕ ਕੀਤਾ ਜਾ ਰਿਹਾ ਹੈ,ਭਾਰਤ ਸਰਕਾਰ ਦਾ ਕਿਸਾਨਾਂ ਦੀ ਆਵਾਜ਼ ਨਾ ਸੁਣਨਾ ਨਿੰਦਣਯੋਗ ਹੈ। ਕੇਂਦਰ ਸਰਕਾਰ ਕਿਸਾਨ ਮਾਰੂ ਬਿੱਲ ਜਬਰੀ ਕਿਸਾਨਾਂ ਉੱਪਰ ਥੋਪ ਰਹੀ ਹੈ। ਜਿਸਦਾ ਵਿਰੋਧ ਅੰਤਰਰਾਸ਼ਟਰੀ ਮੰਚ ‘ਤੇ ਹੋਣਾ ਚਾਹੀਦਾ ਹੈ।
ਦੁਨੀਆਂ ਦੇ ਕੋਨੇ-ਕੋਨੇ ਤੋਂ ਕਿਸਾਨਾਂ ਲਈ ਆਵਾਜ਼ ਬੁਲੰਦ ਹੋ ਰਹੀ ਹੈ। ਇਸ ਤੋਂ ਪਹਿਲਾਂ ਵੀ ਰੂਬੀ ਸਹੋਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਟਵੀਟਰ ‘ਤੇ ਕਿਸਾਨਾਂ ਬਾਰੇ ਲਿਖਿਆ ਸੀ ਅਤੇ ਕਿਹਾ ਸੀ ਲੋਕਤੰਤਰ ਵਿੱਚ ਆਪਣੀ ਆਵਾਜ਼ ਉਠਾਉਣ ਦਾ ਹਰ ਕਿਸੇ ਨੂੰ ਹੱਕ ਹੈ ਅਤੇ ਸਰਕਾਰ ਨੂੰ ਕਿਸਾਨਾਂ ਵਿਰੁੱਧ ਤਾਕਤ ਦਾ ਇਸਤੇਮਾਲ ਨਹੀਂ ਕਰਨਾ ਚਾਹੀਦਾ ਹੈ। ਪਰ ਇਸ ‘ਤੇ ਭਾਰਤ ਵਿਦੇਸ਼ ਮੰਤਰਾਲੇ ਨੇ ਕੈਨੇਡਾ ਦੇ ਲੀਡਰਾਂ ਵੱਲੋਂ ਕਿਸਾਨਾਂ ਦੇ ਮੁੱਦੇ ‘ਤੇ ਦਿੱਤੇ ਗਏ ਬਿਆਨਾਂ ਦੀ ਨਿੰਦਾ ਕੀਤੀ ਹੈ।
Continue Reading