Connect with us

WORLD

ਚੀਨ: ਹੇਬੇਈ ਦੇ ਰੈਸਟੋਰੈਂਟ ‘ਚ ਹੋਇਆ ਧਮਾਕਾ, 7 ਦੀ ਮੌਤ, 27 ਜ਼ਖਮੀ

Published

on

14 ਮਾਰਚ 2024: ਉੱਤਰੀ ਚੀਨ ਦੇ ਹੇਬੇਈ ਸੂਬੇ ‘ਚ ਬੁੱਧਵਾਰ ਨੂੰ ਹੋਏ ਧਮਾਕੇ ‘ਚ 7 ਲੋਕਾਂ ਦੀ ਮੌਤ ਹੋ ਗਈ ਅਤੇ 27 ਹੋਰ ਜ਼ਖਮੀ ਹੋ ਗਏ। ਇਹ ਜਾਣਕਾਰੀ ਸਥਾਨਕ ਅਧਿਕਾਰੀਆਂ ਨੇ ਸਿਨਹੂਆ ਨੂੰ ਦਿੱਤੀ। ਸ਼ਹਿਰ ਦੇ ਐਮਰਜੈਂਸੀ ਪ੍ਰਬੰਧਨ ਬਿਊਰੋ ਦੇ ਅਨੁਸਾਰ, ਬੁੱਧਵਾਰ ਸਵੇਰੇ 7:54 ਵਜੇ ਸਨਹੇ ਸ਼ਹਿਰ ਦੇ ਯਾਂਜੀਆਓ ਟਾਊਨਸ਼ਿਪ ਵਿੱਚ ਇੱਕ ਦੁਕਾਨ ਵਿੱਚ ਗੈਸ ਲੀਕ ਹੋਣ ਕਾਰਨ ਧਮਾਕਾ ਹੋਣ ਦਾ ਸ਼ੱਕ ਹੈ। ਸਾਰੇ ਜ਼ਖਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦੀਆਂ ਸੱਟਾਂ ਜਾਨਲੇਵਾ ਨਹੀਂ ਹਨ। ਸਾਰੇ ਜ਼ਖਮੀਆਂ ਵਿਚੋਂ 14 ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।