News
ਟਰੰਪ ਨੇ ਕਿਹਾ ਇਹ ਚਾਈਨਾ ਵਾਇਰਸ ਹੈ
ਟਰੰਪ ਦੀ ਟਿੱਪਣੀ ਤੇ ਚੀਨ ਨੇ ਜਤਾਇਆ ਇਤਰਾਜ਼
18 ਮਾਰਚ : ਇੱਕ ਪਾਸੇ ਤਾ ਕੋਰੋਨਾ ਵਾਇਰਸ ਨੇ ਹਾਹਾਕਾਰ ਮਚਾਈ ਹੋਈ ਹੈ। ਜਿਥੇ ਇਸ ਵਾਇਰਸ ਨਾਲ ਨਜਿੱਠਣ ਲਈ ਹਰ ਕੋਈ ਤਰੀਕੇ ਲੱਭ ਰਿਹਾ ਹੈ। ਓਥੇ ਹੀ ਇਸ ਨੂੰ ਲੈਕੇ ਅਮਰੀਕਾ ‘ਤੇ ਚੀਨ ‘ਚ ਸ਼ਬਦਿ ਜੰਗ ਛਿੜੀ ਹੋਈ ਹੈ। ਦਰਅਸਲ ਪਹਿਲਾਂ ਚਾਈਨਾ ਸਰਕਾਰ ਨੇ ਕਿਹਾ ਸੀ ਕਿ ਇਹ ਵਾਇਰਸ ਅਮਰੀਕਾ ਤੋਂ ਆਇਆ ਹੈ, ਜਿਸ ਦਾ ਪਲਟਵਾਰ ਕਰਦਿਆਂ ਅਮਰੀਕਾ ਦੇ ਰਾਸਤਾਰਪਤੀ ਨੇ ਇਸ ਵਾਇਰਸ ਨੂੰ ਚਾਈਨਾ ਵਾਇਰਸ ਦੱਸਿਆ। ਇਸਦੇ ਚਲਦੇ ਅਮਰੀਕਾ ਨੇ ਚੀਨ ਦੇ ਰਾਜਦੂਤ ਨੂੰ ਵੀ ਬੁਲਾਇਆ ਤੇ ਆਪਣਾ ਇਤਰਾਜ ਜਤਾਇਆ। ਦੂਜੇ ਪਾਸੇ ਚੀਨ ਨੇ ਕਿਹਾ ਕਿ ਅਮਰੀਕਾ ਨੇ ਚੀਨ ‘ਤੇ ਇਹ ਕਹਿ ਕੇ ਧੱਬਾ ਲਗਾਇਆ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਮੁੜ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਇਹ ਵਾਇਰਸ ਚੀਨ ਤੋਂ ਆਇਆ ਹੈ ‘ਤੇ ਇਹ ਚਾਈਨਾ ਵਾਇਰਸ ਹੈ. ਟਰੰਪ ਦੀ ਇਹ ਟਿਪਣੀ ਸੋਸ਼ਲ ਮੀਡੀਆ ‘ਤੇ ਵੀ ਖੂਬ ਵਾਇਰਲ ਹੋਈ ਹੈ। ਗੱਲ ਇਹ ਹੈ ਕਿ ਸਮਾਂ ਇੱਕ ਦੂਜੇ ‘ਤੇ ਇਲਜਾਮ ਤਰਾਸ਼ਿਆ ਦਾ ਨਹੀਂ ਬਲਕਿ ਇੱਕ ਦੂਜੇ ਦੀ ਮਦਦ ਕਰਨ ਦਾ ਹੈ।