National
ਬੀਜਾਪੁਰ ‘ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਹੋਈ ਮੁੱਠਭੇੜ

CHHATTISGARH: ਛੱਤੀਸਗੜ੍ਹ ਦੇ ਬੀਜਾਪੁਰ ਇਲਾਕੇ ਵਿੱਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਹੋ ਗਈ ਹੈ। ਜਵਾਨਾਂ ਨੇ ਇਲਾਕੇ ‘ਚੋਂ ਨਕਸਲੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ ਕੀਤੇ ਹਨ। ਫਿਲਹਾਲ ਫੋਰਸ ਇਲਾਕੇ ਦੀ ਤਲਾਸ਼ੀ ਲੈ ਰਹੀ ਹੈ।
ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲੇ ‘ਚ ਪੁਲਿਸ ਅਤੇ ਨਕਸਲੀਆਂ ਵਿਚਾਲੇ ਅੱਜ ਮੁਕਾਬਲਾ ਹੋਇਆ। ਮੁਕਾਬਲੇ ਵਿੱਚ 6 ਨਕਸਲੀਆਂ ਦੇ ਮਾਰੇ ਜਾਣ ਦੀ ਖ਼ਬਰ ਹੈ। ਫੋਰਸ ਦੀ ਟੀਮ ਇਲਾਕੇ ਦੀ ਤਲਾਸ਼ੀ ਲੈ ਰਹੀ ਹੈ। ਮਾਰੇ ਗਏ ਨਕਸਲੀਆਂ ਵਿੱਚ 4 ਪੁਰਸ਼ ਅਤੇ 2 ਔਰਤਾਂ ਸ਼ਾਮਲ ਹਨ।
ਦੱਸਿਆ ਜਾ ਰਿਹਾ ਹੈ ਕਿ ਹੋਲੀ ਵਾਲੇ ਦਿਨ ਬਾਸਾਗੁਡਾ ‘ਚ 3 ਪਿੰਡ ਵਾਸੀਆਂ ਦੀ ਹੱਤਿਆ ਕਰਨ ਵਾਲੇ ਨਕਸਲੀਆਂ ਦੇ ਇਨਪੁਟ ਦੇ ਆਧਾਰ ‘ਤੇ ਡੀਆਰਜੀ, ਸੀਆਰਪੀਐੱਫ ਅਤੇ ਕੋਬਰਾ ਜਵਾਨਾਂ ਦੀ ਸਾਂਝੀ ਟੀਮ ਤਲਾਸ਼ੀ ਲਈ ਨਿਕਲੀ ਸੀ। ਇਸ ਦੌਰਾਨ ਨਕਸਲੀਆਂ ਦੀ ਪਲਟੂਨ ਨੰਬਰ 10 ਨਾਲ ਮੁਕਾਬਲਾ ਹੋਇਆ।
ਜਵਾਨਾਂ ਨੇ ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਅਤੇ ਹਥਿਆਰ ਬਰਾਮਦ ਕਰ ਲਏ ਹਨ। ਬੀਜਾਪੁਰ ਦੇ ਐਸਪੀ ਜਿਤੇਂਦਰ ਯਾਦਵ ਨੇ ਦੱਸਿਆ ਕਿ ਬਾਸਾਗੁੜਾ ਥਾਣਾ ਖੇਤਰ ਦੇ ਚਿਪਪੁਰਭੱਟੀ ਖੇਤਰ ਵਿੱਚ ਤਾਲਪੇਰੂ ਨਦੀ ਦੇ ਕੰਢੇ ਇੱਕ ਮੁੱਠਭੇੜ ਹੋਈ। ਫ਼ੌਜੀ ਇਲਾਕੇ ਦੀ ਤਲਾਸ਼ੀ ਲੈ ਰਹੇ ਹਨ। ਮਾਰੇ ਗਏ ਨਕਸਲੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। ਇਲਾਕੇ ‘ਚ ਸਰਚ ਆਪਰੇਸ਼ਨ ਜਾਰੀ ਹੈ।