National
ਕਰਨਲ ਗੀਤਾ ਰਾਣਾ ਨੇ ਰਚਿਆ ਇਤਿਹਾਸ, ਇਹ ਉਪਲੱਬਧੀ ਹਾਸਲ ਕਰਨ ਵਾਲੀ ਦੇਸ਼ ਦੀ ਪਹਿਲੀ ਮਹਿਲਾ ਅਧਿਕਾਰੀ ਬਣੀ
ਭਾਰਤੀ ਫੌਜ ਦੀ ਕੋਰ ਆਫ ਇਲੈਕਟ੍ਰੋਨਿਕਸ ਐਂਡ ਮਕੈਨੀਕਲ ਇੰਜੀਨੀਅਰਜ਼ ਦੀ ਕਰਨਲ ਗੀਤਾ ਰਾਣਾ ਨੇ ਇਤਿਹਾਸ ਰਚ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਉਹ ਪੂਰਬੀ ਲੱਦਾਖ ਦੇ ਅੱਗੇ ਫਰੰਟ ‘ਤੇ ਫੀਲਡ ਵਰਕਸ਼ਾਪ ਦੀ ਕਮਾਂਡ ਕਰਨ ਵਾਲੀ ਭਾਰਤੀ ਫੌਜ ਦੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਜ਼ਿਕਰਯੋਗ ਹੈ ਕਿ ਹਾਲ ਹੀ ‘ਚ ਭਾਰਤੀ ਫੌਜ ਨੇ ਮਹਿਲਾ ਅਧਿਕਾਰੀਆਂ ਨੂੰ ਕਮਾਂਡਰਾਂ ਦੀ ਭੂਮਿਕਾ ਨਿਭਾਉਣ ਦੀ ਮਨਜ਼ੂਰੀ ਦਿੱਤੀ ਹੈ। ਜਿਸ ਤੋਂ ਬਾਅਦ ਕਰਨਲ ਗੀਤਾ ਇਹ ਉਪਲਬਧੀ ਹਾਸਲ ਕਰਨ ਵਾਲੀ ਪਹਿਲੀ ਮਹਿਲਾ ਅਧਿਕਾਰੀ ਬਣ ਗਈ ਹੈ। ਕਰਨਲ ਗੀਤਾ ਚੀਨ ਸਰਹੱਦ ‘ਤੇ ਤਾਇਨਾਤ ਸੁਤੰਤਰ ਫੀਲਡ ਵਰਕਸ਼ਾਪ ਦੀ ਕਮਾਨ ਸੰਭਾਲਣਗੇ।