Connect with us

News

ਸਿੱਖ ਭਾਈਚਾਰੇ ਦਾ ਕੋਰੋਨਾ ਲਈ ਯੋਗਦਾਨ ਦੇਖਕੇ ਅਮਰੀਕਾ ਹੋਇਆ ਹੈਰਾਨ

Published

on

ਅਮਰੀਕਾ ਵਿਚ ਨਿਊ ਯਾਰਕ ਤੋਂ ਬਾਅਦ ਨਿਊ ਜਰਸੀ ਕੋਰੋਨਾਵਾਇਰਸ ਦੀ ਸਭ ਤੋਂ ਵੱਡੀ ਮਾਰ ਹੇਠ ਆ ਗਿਆ ਹੈ। ਕੋਰੋਨਾ ਖਿਲਾਫ ਲੜਾਈ ਵਿਚ ਸਿੱਖ ਭਾਈਚਾਰੇ ਦੇ ਯੋਗਦਾਨ ਨੂੰ ਵੇਖ ਕੇ ਅਮਰੀਕੀ ਲੋਕ ਤੇ ਸਰਕਾਰ ਹੈਰਾਨ ਹਨ। ਉਥੇ ਇਹ ਭਾਈਚਾਰਾ ਦਿਨ-ਰਾਤ ਲੋਕਾਂ ਦੀ ਮਦਦ ਵਿਚ ਜੁਟਿਆ ਹੋਇਆ ਹੈ।

ਨਿਊ ਜਰਸੀ ਦੇ ਗਵਰਨਰ ਨੇ ਸਿੱਖ ਧਰਮ ਦੀ ਪ੍ਸ਼ੰਸਾ ਕੀਤੀ। ਗਵਰਨਰ ਫਿਲ ਨੇ ਸਿੱਖ ਕੌਮ ਨੂੰ ਦਿੱਤੇ ਆਪਣੇ ਸੁਨੇਹੇ ਵਿੱਚ ਕਿਹਾ ਕਿ ਸਿੱਖ ਧਰਮ ਵਿੱਚ ਸੇਵਾ, ਬਰਾਬਰੀ ਅਤੇ ਮਾਣ-ਸਨਮਾਨ ਦੀ ਕਦਰ ਹੈ ਅਤੇ ਜਦੋਂ ਵਿਸ਼ਵ ਕੋਵਿਡ -19 ਮਹਾਂਮਾਰੀ ਦਾ ਸਾਹਮਣਾ ਕਰ ਰਿਹਾ ਹੈ ਤਾਂ ਇਹ ਕਦਰਾਂ ਕੀਮਤਾਂ ਬਹੁਤ ਮਹੱਤਵਪੂਰਨ ਹੈ। ਉਹਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਜਿਸ ਤਰਾਂ ਇਹ ਭਾਈਚਾਰਾ ਸੇਵਾ ਵਿਚ ਜੁਟਿਆ ਹੋਇਆ ਹੈ, ਇਹ ਸਭ ਹੈਰਾਨ ਕਰਨ ਵਾਲਾ ਹੈ।

ਫਿਲ ਮਰਫੀ ਨੇ ਟਵੀਟ ਕੀਤਾ, ਉਨ੍ਹਾਂ ਕਿਹਾ ਕਿ ਨਿਊ ਜਰਸੀ ਇਕ ਅਜਿਹਾ ਰਾਜ ਹੈ। ਨਿਊ ਜਰਸੀ ਵਿਚ ਲਗਭਗ 10 ਲੱਖ ਸਿੱਖ-ਅਮਰੀਕੀ ਰਹਿੰਦੇ ਹਨ।