National
ਸਰਕਾਰੀ ਬੱਸਾਂ ਦੇ ਨਾਲ-ਨਾਲ CTU ਬੱਸਾਂ ਦਾ ਸਫ਼ਰ ਫ੍ਰੀ
ਰੱਖੜੀ ਦੇ ਤਿਓਹਾਰ ਨੂੰ ਔਰਤਾਂ ਨੂੰ ਵੱਡਾ ਤੋਹਫ਼ਾ ਮਿਲਣ ਜਾ ਰਿਹਾ ਹੈ , ਜੀ ਹਾਂ ਤੁਹਾਨੂੰ ਦੱਸ ਦਯਿਏ ਕਿ ਰੱਖੜੀ ਵਾਲੇ ਦਿਨ ਹੁਣ ਸਰਕਾਰੀ ਬੱਸਾਂ ਦੇ ਨਾਲ ਨਾਲ ctu ਬੱਸਾਂ ਦਾ ਸਫ਼ਰ ਫ੍ਰੀ ਹੋਵੇਗਾ। 9 ਅਗਸਤ ਨੂੰ ਤੁਸੀ ਬਿਨਾਂ ਪੈਸੇ ਜਾਂ ਬਿਨਾਂ ਟਿਕਟ ਲਏ ctu ਬੱਸ ‘ਚ ਫ੍ਰੀ ਸਫ਼ਰ ਕਰ ਸਕੋਗੇ।
ਰੱਖੜੀ ਦੇ ਤਿਉਹਾਰ ਮੌਕੇ ਇਹ ਤੋਹਫ਼ਾ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਮਹਿਲਾਵਾਂ ਨੂੰ ਦਿੱਤਾ ਗਿਆ ਹੈ। ਦੱਸ ਦਈਏ ਕਿ ਸਾਰੀਆਂ ਮਹਿਲਾਵਾਂ 9 ਅਗਸਤ ਯਾਨਿ ਕਿ ਰੱਖੜੀ ਦੇ ਤਿਉਹਾਰ ਮੌਕੇ ਚੰਡੀਗੜ੍ਹ ਦੀਆਂ ਬੱਸਾਂ ’ਚ ਮੁਫਤ ਸਫਰ ਪ੍ਰਦਾਨ ਕੀਤੀ ਜਾਵੇਗੀ।
ਮਿਲੀ ਜਾਣਕਾਰੀ ਮੁਤਾਬਿਕ ਇਹ ਵਿਸ਼ੇਸ਼ ਸੁਵਿਧਾ ਟ੍ਰਾਇ-ਸਿਟੀ ਖੇਤਰ ਵਿੱਚ ਸੀਟੀਯੂ (CTU) ਅਤੇ ਸੀਸੀਬੀਐੱਸਐੱਸ (CCBSS) ਦੁਆਰਾ ਸੰਚਾਲਿਤ ਸਥਾਨਕ ਏਸੀ (AC) ਅਤੇ ਨੌਨ-ਏਸੀ (Non- AC) ਬੱਸਾਂ ਵਿੱਚ ਉਪਲਬਧ ਹੋਵੇਗੀ। ਫ੍ਰੀ ਸਫ਼ਰ ਲੰਬੇ ਰੂਟ ਵਾਲੀਆਂ ਬੱਸਾਂ ‘ਤੇ ਲਾਗੂ ਨਹੀਂ ਹੋਵੇਗਾ ।
ਉੱਥੇ ਹੀ ਜੇਕਰ ਰੱਖੜੀ ਦੇ ਤਿਉਹਾਰ ਦੀ ਗੱਲ ਕੀਤੀ ਜਾਵੇ ਤਾਂ ਇਸ ਵਾਰ ਰੱਖੜੀ ਦਾ ਤਿਉਹਾਰ 9 ਅਗਸਤ ਨੂੰ ਮਨਾਇਆ ਜਾਵੇਗਾ। ਰੱਖੜੀ ਵਾਲੇ ਦਿਨ, ਭੈਣਾਂ ਆਪਣੇ ਭਰਾਵਾਂ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਭਰਾ ਆਪਣੀਆਂ ਭੈਣਾਂ ਦੀ ਜ਼ਿੰਦਗੀ ਭਰ ਰੱਖਿਆ ਕਰਨ ਦਾ ਵਾਅਦਾ ਕਰਦੇ ਹਨ।
