Connect with us

National

ਗੁਜਰਾਤ ਦੇ ਨੇੜੇ ਪਹੁੰਚਿਆ ਖ਼ਤਰਨਾਕ ‘ਬਿਪਰਜੋਏ’, ਭਾਰੀ ਮੀਂਹ ਅਤੇ ਤੂਫਾਨ ਦੀ ਦਿੱਤੀ ਚੇਤਾਵਨੀ

Published

on

ਚੱਕਰਵਾਤ ਬਿਪਰਜੋਏ ਗੁਜਰਾਤ ਤੱਟ ਤੋਂ 200 ਕਿਲੋਮੀਟਰ ਤੋਂ ਵੀ ਘੱਟ ਦੂਰ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸ਼ਾਮ ਤੱਕ ਟਕਰਾ ਜਾਵੇਗਾ । ਉਸਦੇ ਨਾਲ ਹੀ, ਭਾਰੀ ਮੀਂਹ ਅਤੇ ਤੂਫਾਨ ਦੀ ਸੰਭਾਵਨਾ ਵੀ ਜਤਾਈ ਜਾ ਰਹੀ ਹੈ, ਓਥੇ ਹੀ ਸੰਵੇਦਨਸ਼ੀਲ ਖੇਤਰਾਂ ਵਿੱਚ ਰਹਿਣ ਵਾਲੇ 74,000 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਜਾ ਰਿਹਾ ਹੈ।

ਪ੍ਰਸ਼ਾਸਨ ਨੇ ਕਰੀਬ 120 ਪਿੰਡਾਂ ਦੇ ਲੋਕਾਂ ਨੂੰ ਕੱਛ ਜ਼ਿਲ੍ਹੇ ਦੇ ਸਮੁੰਦਰੀ ਕਿਨਾਰੇ ਤੋਂ 10 ਕਿਲੋਮੀਟਰ ਤੱਕ ਤਬਦੀਲ ਕਰ ਦਿੱਤਾ ਹੈ। ਭਾਰਤ ਦੇ ਮੌਸਮ ਵਿਭਾਗ ਦੇ ਅਨੁਸਾਰ, ਬਿਪਰਜੋਏ ਦੇ ਜਖਾਊ ਬੰਦਰਗਾਹ ਦੇ ਨੇੜੇ ਇੱਕ ਬਹੁਤ ਹੀ ਗੰਭੀਰ ਚੱਕਰਵਾਤੀ ਤੂਫਾਨ ਦੇ ਰੂਪ ਵਿੱਚ ਲੈਂਡਫਾਲ ਕਰਨ ਦੀ ਸੰਭਾਵਨਾ ਹੈ ਜਿਸ ਵਿੱਚ ਵੱਧ ਤੋਂ ਵੱਧ ਹਵਾ ਦੀ ਗਤੀ 150 ਕਿਲੋਮੀਟਰ ਪ੍ਰਤੀ ਘੰਟੇ ਤੱਕ ਪਹੁੰਚ ਜਾਵੇਗੀ।

ਵਿੰਗ ਕਮਾਂਡਰ ਐਨ ਮਨੀਸ਼ ਨੇ ਕਿਹਾ ਕਿ ਚੱਕਰਵਾਤ ਨੂੰ ਲੈ ਕੇ ਲੋਕਾਂ ਵਿਚ ਡਰ ਹੈ। ਇਸ ਲਈ ਸਾਰੇ ਹਥਿਆਰਬੰਦ ਬਲਾਂ ਅਰਥਾਤ ਸੈਨਾ, ਜਲ ਸੈਨਾ, ਹਵਾਈ ਸੈਨਾ ਅਤੇ ਭਾਰਤੀ ਤੱਟ ਰੱਖਿਅਕਾਂ ਨੇ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਨੂੰ ਘਟਾਉਣ ਲਈ ਆਪਣੇ ਆਪ ਨੂੰ ਤਿਆਰ ਕਰ ਲਿਆ ਹੈ। ਉਹ ਸਥਾਨਕ ਲੋਕਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹੈ। ਉਨ੍ਹਾਂ ਨੇ ਦੱਸਿਆ ਕਿ ਭਾਰਤੀ ਫੌਜ ਨੇ ਪੂਰੇ ਗੁਜਰਾਤ ਦੇ ਨਾਲ-ਨਾਲ ਮਾਂਡਵੀ ਅਤੇ ਦਵਾਰਕਾ ਦੇ ਟਿਕਾਣਿਆਂ ‘ਤੇ 27 ਤੋਂ ਵੱਧ ਰਾਹਤ ਬਲਾਂ ਨੂੰ ਤਾਇਨਾਤ ਕੀਤਾ ਹੈ। ਫੌਜ ਦੇ ਅਧਿਕਾਰੀਆਂ ਨੇ ਸਿਵਲ ਪ੍ਰਸ਼ਾਸਨ ਦੇ ਨਾਲ-ਨਾਲ ਐਨਡੀਆਰਐਫ ਦੀਆਂ ਟੀਮਾਂ ਨਾਲ ਮਿਲ ਕੇ ਰਾਹਤ ਕਾਰਜ ਵੀ ਸ਼ੁਰੂ ਕੀਤੇ ਹਨ।

ਚੱਕਰਵਾਤ ਬਿਪਰਜੋਏ ਦੇ ਪ੍ਰਭਾਵ ਕਾਰਨ ਗੁਜਰਾਤ ਦੇ ਜੂਨਾਗੜ੍ਹ ਜ਼ਿਲ੍ਹੇ ਵਿੱਚ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ। ਸਮੁੰਦਰ ਦਾ ਪਾਣੀ ਤੱਟ ਦੇ ਨਾਲ ਸਥਿਤ ਘਰਾਂ ਵਿੱਚ ਦਾਖਲ ਹੋ ਗਿਆ ਹੈ। ਸਥਾਨਕ ਲੋਕਾਂ ਅਤੇ ਮਛੇਰਿਆਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਗੇਟਵੇ ਆਫ ਇੰਡੀਆ ‘ਤੇ ਸਮੁੰਦਰ ‘ਚ ਲਗਾਤਾਰ ਲਹਿਰਾਂ ਉੱਠ ਰਹੀਆਂ ਹਨ। ਚੱਕਰਵਾਤੀ ਤੂਫਾਨ ਬਿਪਰਜੋਏ ਦੇ ਅੱਜ ਗੁਜਰਾਤ ‘ਚ ਟਕਰਾਉਣ ਦੀ ਸੰਭਾਵਨਾ ਹੈ। ਮੁੰਬਈ ਵਿੱਚ ਸਵੇਰੇ 10.29 ਵਜੇ ਤੇਜ਼ ਲਹਿਰਾਂ ਦਾ ਅਨੁਮਾਨ ਹੈ