Connect with us

Uncategorized

ਲੱਦਾਖ ’ਚ ਪੈਂਗੋਂਗ ਝੀਲ ਤੋਂ ਪਿੱਛੇ ਹਟਣਗੇ ਚੀਨੀ ਫੌਜੀ, ਭਾਰਤ-ਚੀਨ ਸਰਹੱਦ ਵਿਵਾਦ ਤਣਾਅ ਹੋਵੇਗਾ ਖ਼ਤਮ – ਰੱਖਿਆ ਮੰਤਰੀ

Published

on

rajnath singh

ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਅੱਜ ਸੰਸਦ ’ਚ ਭਾਰਤ ਅਤੇ ਚੀਨ ਤਣਾਅ ਨੂੰ ਲੈ ਕੇ ਵੱਡਾ ਬਿਆਨ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਮਹੀਨਿਆਂ ਤੋਂ ਜਾਰੀ ਭਾਰਤ ਚੀਨ ਸਰਹੱਦ ਤਣਾਅ ਹੁਣ ਖ਼ਤਮ ਹੋ ਗਿਆ ਹੈ। ਰਾਜਨਾਥ ਅਨੁਸਾਰ ਐਲ.ਏ.ਸੀ ਦੇ ਕੋਲ ਲੱਦਾਖ ’ਚ ਭਾਰਤ ਅਤੇ ਫ਼ੌਜੀ ਅੜਿੱਕੇ ਹੁਣ ਖ਼ਤਮ ਹੋ ਗਏ ਹਨ। ਰਾਜਨਾਥ ਸਿੰਘ ਨੇ ਰਾਜ ਸਭਾ ’ਚ ਕਿਹਾ ਕਿ ਸਤੰਬਰ 2020 ਤੋਂ ਹੀ ਭਾਰਤ ਅਤੇ ਚੀਨ ਦੀ ਫ਼ੌਜ ਅਤੇ ਰਾਜਨੀਤਿਕ ਪੱਧਰ ’ਤੇ ਗੱਲਬਾਤ ਹੋ ਰਹੀ ਹੈ। ਉਨ੍ਹਾਂ ਨੇ ਦੱਸਿਆ ਕਿ ਪੈਂਗੋਂਗ ਝੀਲ ਤੋਂ ਦੱਖਣ ਤੇ ਉੱਤਰ ’ਚ ਸਮਝੌਤਾ ਹੋ ਗਿਆ ਹੈ।

ਦੋਵੇਂ ਪੱਖ ਆਪਣੀਆਂ ਸੈਨਾਵਾਂ ਹਟਾਉਣਗੇ। ਨਾਜਨਾਥ ਸਿੰਘ ਨੇ ਦੱਸਿਆ ਕਿ ਜਦੋਂ ਦੋਵੇਂ ਸੈਨਾਵਾਂ ਪੂਰੀ ਤਰ੍ਹਾਂ ਨਾਲ ਹੱਟ ਜਾਣਗੀਆਂ, ਉਸਤੋਂ ਬਾਅਦ ਵੀ 48 ਘੰਟਿਆਂ ਦੇ ਅੰਦਰ ਦੋਵਾਂ ਦੇਸ਼ਾਂ ’ਚ ਇਕ ਬੈਠਕ ਹੋਵੇਗੀ। ਚੀਨ ਫਿੰਗਰ 8 ’ਤੇ ਰਹੇਗਾ ਅਤੇ ਭਾਰਤ ਫਿੰਗਰ 3 ’ਤੇ। ਅਜਿਹਾ ਹੀ ਉੱਤਰੀ ਸਰਹੱਦ ’ਤੇ ਵੀ ਕੀਤਾ ਜਾਵੇਗਾ। ਰਾਜਨਾਥ ਸਿੰਘ ਨੇ ਅੱਜ ਰਾਜਸਭਾ ’ਚ ਦੱਸਿਆ ਹੈ ਕਿ ਭਾਰਤ-ਚੀਨ ਵਿਚਕਾਰ ਐੱਲਏਸੀ ਦੇ ਕੋਲ ਪੈਂਗੋਂਗ ਲੇਕ ਵਿਵਾਦ ’ਤੇ ਸਮਝੌਤਾ ਹੋ ਗਿਆ ਹੈ ਅਤੇ ਹੁਣ ਇਥੋਂ ਦੋਵਾਂ ਦੇ ਦੇਸ਼ਾਂ ਦੇ ਫ਼ੌਜੀ ਆਪਣੇ ਫ਼ੌਜੀਆਂ ਨੂੰ ਪਿੱਛੇ ਹਟਾਉਣਗੇ।

ਰਾਜਨਾਥ ਸਿੰਘ ਨੇ ਦੱਸਿਆ ਕਿ ਸਰਹੱਦ ’ਤੇ ਅਪ੍ਰੈਲ 2020 ਤੋਂ ਪਹਿਲਾਂ ਦੀ ਸਥਿਤੀ ਬਣਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪੈਟਰੋਲਿੰਗ ਹਾਲੇ ਨਹੀਂ ਹੋਵੇਗੀ। ਸਮਝੌਤਾ ਹੋਣ ਤੋਂ ਬਾਅਦ ਪੈਟਰੋਲਿੰਗ ਫਿਰ ਤੋਂ ਸ਼ੁਰੂ ਹੋਵੇਗੀ। ਕੁਝ ਮੁੱਦੇ ਹਾਲੇ ਵੀ ਬਾਕੀ ਹਨ, ਜਿਨ੍ਹਾਂ ’ਤੇ ਅੱਗੇ ਵੀ ਚਰਚਾ ਜਾਰੀ ਰਹੇਗੀ।