National
ਸ਼ਰਧਾ ਕਤਲ ਕਾਂਡ ‘ਚ ਦਿੱਲੀ ਪੁਲਿਸ ਨੂੰ ਮਿਲੇ ਵੱਡੇ ਸਬੂਤ, ਮਿਲੀ ਆਫਤਾਬ ਦੀ ਆਡੀਓ

ਸ਼ਰਧਾ ਕਤਲ ਕਾਂਡ ਦੀ ਜਾਂਚ ਕਰ ਰਹੀ ਦਿੱਲੀ ਪੁਲਿਸ ਨੂੰ ਵੱਡਾ ਸਬੂਤ ਮਿਲਿਆ ਹੈ। ਜਿਸ ‘ਚ ਪੁਲਸ ਨੇ ਦੱਸਿਆ ਕਿ ਕਤਲ ਤੋਂ ਪਹਿਲਾਂ ਆਫਤਾਬ ਅਤੇ ਸ਼ਰਧਾ ਵਿਚਕਾਰ ਤਕਰਾਰ ਹੋਈ ਸੀ। ਦਰਅਸਲ, ਪੁਲਿਸ ਨੂੰ ਆਫਤਾਬ ਦੀ ਇੱਕ ਆਡੀਓ ਮਿਲੀ ਹੈ ਜਿਸ ਵਿੱਚ ਆਫਤਾਬ ਸ਼ਰਧਾ ਨਾਲ ਲੜ ਰਿਹਾ ਹੈ। ਇਸ ਆਡੀਓ ‘ਚ ਇਹ ਵੀ ਪਤਾ ਲੱਗਾ ਹੈ ਕਿ ਆਫਤਾਬ ਸ਼ਰਧਾ ‘ਤੇ ਤਸ਼ੱਦਦ ਕਰ ਰਿਹਾ ਸੀ।
ਇਹ ਆਡੀਓ ਦਿੱਲੀ ਪੁਲਿਸ ਲਈ ਵੱਡਾ ਸਬੂਤ ਹੈ। ਪੁਲਸ ਇਸ ਆਡੀਓ ਨਾਲ ਆਫਤਾਬ ਦੀ ਆਵਾਜ਼ ਨੂੰ ਮਿਲਾਨ ਲਈ ਉਸ ਦੀ ਆਵਾਜ਼ ਦਾ ਸੈਂਪਲ ਲਵੇਗੀ। ਫਿਲਹਾਲ ਆਫਤਾਬ ਤਿਹਾੜ ਜੇਲ ‘ਚ ਬੰਦ ਹੈ। ਸੀਬੀਆਈ ਉਸ ਨੂੰ ਸੋਮਵਾਰ ਸਵੇਰੇ 8 ਵਜੇ ਤਿਹਾੜ ਜੇਲ੍ਹ ਤੋਂ ਲੈ ਕੇ ਜਾਵੇਗੀ। ਜਿੱਥੇ ਉਸ ਦੀ ਆਵਾਜ਼ ਦਾ ਸੈਂਪਲ ਲਿਆ ਜਾਵੇਗਾ।
ਇਸ ਤੋਂ ਪਹਿਲਾਂ ਪੁਲਸ ਪੁੱਛਗਿੱਛ ‘ਚ ਆਫਤਾਬ ਨੇ ਦੱਸਿਆ ਸੀ ਕਿ ਉਸ ਨੇ ਸ਼ਰਧਾ ਦਾ ਕਤਲ ਕੀਤਾ ਸੀ। ਆਫਤਾਬ ਨੇ ਦੱਸਿਆ ਸੀ ਕਿ 18 ਮਈ ਨੂੰ ਸ਼ਰਧਾ ਨਾਲ ਉਸ ਦੀ ਲੜਾਈ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਨੇ ਸ਼ਰਧਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਆਫਤਾਬ ਨੇ ਸ਼ਰਧਾ ਦੀ ਲਾਸ਼ ਦੇ 35 ਟੁਕੜੇ ਕਰ ਦਿੱਤੇ ਅਤੇ ਮਹਿਰੌਲੀ ਦੇ ਜੰਗਲਾਂ ‘ਚ ਸੁੱਟ ਦਿੱਤਾ। ਦੱਸ ਦੇਈਏ ਕਿ ਇਸ ਪੂਰੇ ਮਾਮਲੇ ਦਾ ਖੁਲਾਸਾ ਪੁਲਸ ਨੇ 12 ਨਵੰਬਰ ਨੂੰ ਕੀਤਾ ਸੀ, ਉਸੇ ਦਿਨ ਪੁਲਸ ਨੇ ਆਫਤਾਬ ਨੂੰ ਵੀ ਗ੍ਰਿਫਤਾਰ ਕੀਤਾ ਸੀ।