National
ਦਿੱਲੀ ਨੂੰ ਅੱਜ ਮਿਲੇਗਾ ਨਵਾਂ ਮੇਅਰ,ਜਾਣੋ ਕੌਣ ਹੋਵੇਗਾ

ਦਿੱਲੀ ਨੂੰ ਅੱਜ ਨਵਾਂ ਮੇਅਰ ਮਿਲੇਗਾ
ਇੰਤਜ਼ਾਰ ਖਤਮ, ਬੁੱਧਵਾਰ ਨੂੰ ਦਿੱਲੀ ਨੂੰ ਨਵਾਂ ਮੇਅਰ ਮਿਲਣ ਦੀ ਉਮੀਦ ਹੈ। ਹੰਗਾਮੇ ਕਾਰਨ ਨਿਗਮ ਹਾਊਸ ਦੀਆਂ ਤਿੰਨ ਕਾਰਵਾਈਆਂ ਬੇਸਿੱਟਾ ਰਹੀਆਂ ਪਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਹੁਣ ਮੇਅਰ ਦੀ ਚੋਣ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਪਰੀਮ ਕੋਰਟ ਨੇ 17 ਫਰਵਰੀ ਨੂੰ ਮੇਅਰ, ਡਿਪਟੀ ਮੇਅਰ ਅਤੇ ਸਥਾਈ ਕਮੇਟੀ ਦੇ ਛੇ ਮੈਂਬਰਾਂ ਦੀ ਚੋਣ ਲਈ ਤਰੀਕ ਤੈਅ ਕਰਨ ਲਈ 24 ਘੰਟਿਆਂ ਵਿੱਚ ਨੋਟਿਸ ਜਾਰੀ ਕਰਨ ਦਾ ਹੁਕਮ ਦਿੱਤਾ ਸੀ।