Haryana
ਜੇਲ੍ਹ ਤੋਂ ਬਾਹਰ ਅੱਜ ਆ ਸਕਦਾ ਡੇਰਾ ਮੁਖੀ ਰਾਮ ਰਹੀਮ,ਯੂਪੀ ਦੇ ਬਰਨਾਵਾ ਆਸ਼ਰਮ ਵਿੱਚ 40 ਦਿਨਾਂ ਲਈ ਕੱਟਣਗੇ ਪੈਰੋਲ

ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ‘ਚ ਬੰਦ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਮਿਲ ਗਈ ਹੈ। ਹੁਣ ਉਹ ਅੱਜ ਜੇਲ੍ਹ ਤੋਂ ਬਾਹਰ ਆ ਸਕਦੇ ਹਨ| ਦੱਸਿਆ ਜਾ ਰਿਹਾ ਹੀ ਕਿ ਰਾਮ ਰਹੀਮ ਯੂਪੀ ਦੇ ਬਰਨਾਵਾ ਆਸ਼ਰਮ ਵਿੱਚ ਪੈਰੋਲ ਕੱਟਣਗੇ । ਅੰਦਾਜਾ ਲਗਾਇਆ ਜਾ ਰਿਹਾ ਹੈ ਕਿ ਉਹ 25 ਜਨਵਰੀ ਨੂੰ ਸਿਰਸਾ ਡੇਰੇ ‘ਚ ਆਉਣਗੇ।
ਹਨੀਪ੍ਰੀਤ ਅਤੇ ਉਸ ਦਾ ਵਕੀਲ ਵੀ ਰਾਮ ਰਹੀਮ ਦੇ ਪੈਰੋਲ ਦੇ ਕਾਗਜ਼ ਲੈ ਕੇ ਰੋਹਤਕ ਸੁਨਾਰੀਆ ਜੇਲ ਪਹੁੰਚ ਗਏ। ਹਨੀਪ੍ਰੀਤ ਨੇ ਬੀਤੀ ਸ਼ਾਮ ਆਪਣੇ ਕਾਫਲੇ ਨਾਲ ਯਾਤਰਾ ਦੌਰਾਨ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਈ ਪ੍ਰਾਊਡ ਮਾਈ ਡੈਡ ਦਾ ਲੋਗੋ ਦਿਖਾਇਆ। ਰਾਮ ਰਹੀਮ ਸਾਧਵੀ ਜਿਨਸੀ ਸ਼ੋਸ਼ਣ, ਛਤਰਪਤੀ ਕਤਲ ਕੇਸ ਅਤੇ ਰਣਜੀਤ ਕਤਲ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ।
ਸਾਲ 2022 ਵਿੱਚ 91 ਦਿਨ ਜੇਲ੍ਹ ਤੋਂ ਬਾਹਰ ਰਿਹਾ
ਸਾਲ 2023 ਦੇ ਪਹਿਲੇ ਮਹੀਨੇ ਹੀ ਸਰਕਾਰ ਨੇ ਰਾਮ ਰਹੀਮ ਨੂੰ 40 ਦਿਨਾਂ ਦੀ ਪੈਰੋਲ ਦਿੱਤੀ ਹੈ। ਇਸ ਤੋਂ ਪਹਿਲਾਂ ਸਾਲ 2022 ਵਿੱਚ ਪਹਿਲੀ ਵਾਰ ਰਾਮ ਰਹੀਮ ਨੂੰ 21 ਦਿਨਾਂ ਲਈ ਫਰਲੋ ਅਤੇ 70 ਦਿਨਾਂ ਦੀ ਪੈਰੋਲ ਮਿਲੀ ਸੀ। ਰਾਮ ਰਹੀਮ ਦੀ ਫਰਲੋ ਅਤੇ ਪੈਰੋਲ ਨੂੰ ਲੈ ਕੇ ਸਰਕਾਰ ਵੀ ਵਿਰੋਧੀਆਂ ਦੇ ਨਿਸ਼ਾਨੇ ‘ਤੇ ਸੀ। ਇਸ ਦੌਰਾਨ ਉਸ ਨੇ ਆਪਣੀ 40 ਦਿਨਾਂ ਦੀ ਪੈਰੋਲ ਦੌਰਾਨ ਨਸ਼ੇ ‘ਤੇ ਤਿੰਨ ਗੀਤ ਵੀ ਲਾਂਚ ਕੀਤੇ। ਉਹ ਪਹਿਲਾਂ ਵੀ ਬਰਨਵਾ ਆਸ਼ਰਮ ਵਿੱਚ 2 ਵਾਰ ਪੈਰੋਲ ਕੱਟ ਚੁੱਕਾ ਹੈ।