Connect with us

Punjab

ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਮੁੜ ਤੋਂ ਛੁੱਟੀਆਂ ਦਾ ਕੀਤਾ ਗਿਆ ਐਲਾਨ..

Published

on

ਸਤਲੁਜ ਦਰਿਆ ‘ਚ ਪਾਣੀ ਦਾ ਪੱਧਰ ਵੱਧਣ ਕਾਰਨ ਮੁੜ ਤੋਂ ਛੁੱਟੀਆਂ ਦਾ ਕੀਤਾ ਗਿਆ ਐਲਾਨ..

17AUGUST 2023:  ਸਤਲੁਜ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਕਾਰਨ ਸਬ – ਡਵੀਜਨ ਨੰਗਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਕਈ ਪਿੰਡਾ ਵਿੱਚ ਹੜ੍ਹ ਦੇ ਹਾਲਾਤ ਬਣੇ ਹੋਏ ਹਨ , ਜਿਸ ਕਾਰਨ ਬੱਚਿਆ ਦਾ ਸਕੂਲਾਂ ਵਿੱਚ ਆਉਣਾ ਜਾਣਾ ਮੁਸ਼ਕਿਲ ਹੈ । ਇਨ੍ਹਾਂ ਹਾਲਾਤਾਂ ਨੂੰ ਦੇਖਦੇ ਹੋਏ ਹੜ ਪ੍ਰਭਾਵਿਤ ਖੇਤਰ ‘ਚ ਪੈਂਦੇ ਸਕੂਲਾਂ ਵਿੱਚ 2 ਦਿਨ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਹੈ, ਸਹਾਇਕ ਕਮਿਸ਼ਨਰ ਰੂਪਨਗਰ ਵਲੋਂ ਜਾਰੀ ਕੀਤੇ ਗਏ ਹੁਕਮਾਂ ਮੁਤਾਬਕ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਕਾਰੀ ਆਦਰਸ਼ ਸਕੂਲ ਲੋਦੀਪੁਰ, ਸਰਕ‍ਾਰੀ ਮਿਡਲ ਸਕੂਲ ਲੋਦੀਪੁਰ,ਸਰਕ‍ਾਰੀ ਹਾਈ ਸਕੂਲ ਜਿੰਦਵੜੀ,ਸਰਕਾਰੀ ਹਾਈ ਸਕੂਲ ਦਸਗਰਾਈ, ਮਿਡਲ ਸਕੂਲ ਗੱਜਪੁਰ ,ਸਰਕਾਰੀ ਹਾਈ ਸਕੂਲ ਚੰਦਪੁਰਬੇਲਾ,ਸ਼ਾਹਪੁਰ ਬੇਲਾ, ਬ੍ਰਹਮਪੁਰ, ਮਾਣਕਪੁਰ, ਭਲਾਣ, ਭਨਾਮ, ਪਲਾਸੀ, ਬੇਲਾ ਰਾਮਗੜ੍ਹ, ਸਰਕਾਰੀ ਮਿਡਲ ਸਕੂਲ ਬੇਲਾ ਧਿਆਨੀ ਬੰਦ ਰਹਿਣਗੇ। ਤਕਰੀਬਨ 14 ਸਕੂਲ ਵਿੱਚ ਮਿਤੀ 17-08-2023 ਅਤੇ ਮਿਤੀ 18-08-2023 ਦੀ ਛੁੱਟੀ ਕਰਨ ਦੀ ਆਗਿਆ ਦਿੱਤੀ ਜਾਂਦੀ ਹੈ ।